10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿਖੇ ਯੂਥ ਲੀਡਰਸ਼ਿਪ ਸਿਖ਼ਲਾਈ ਵਰਕਸ਼ਾਪ ਲਗਾਈ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਬਲਾਚੌਰ, 2 ਮਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੀ. ਏ. ਯੂ-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਯੂਨਿਟ ਵੱਲੋਂ ਯੂਥ ਲੀਡਰਸ਼ਿਪ ਸਿਖਲਾਈ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ 'ਚ ਕੁੱਲ 99 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਸਰਗਰਮੀ ਨਾਲ ਭਾਗ ਲਿਆ, ਜਿਨ੍ਹਾਂ ਵਿਚੋਂ 33 ਵਿਦਿਆਰਥੀ ਪੀ.ਏ.ਯੂ. ਦੇ ਮੁੱਖ ਕੈਂਪਸ ਤੋਂ ਸ਼ਾਮਲ ਹੋਏ | ਡਾ. ਬੂਟਾ ਸਿੰਘ ਢਿੱਲੋਂ ਪ੍ਰਧਾਨ, ਸਟੱਡੀ ਸਰਕਲ, ਪੀ. ਏ. ਯੂ. ਲੁਧਿਆਣਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੋਵੇਂ ਯੂਨਿਟਾਂ ਦੀ ਸਾਂਝੀ ਭਾਗੀਦਾਰੀ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ੋਰ ਦਿੱਤਾ ਕਿ ਜਵਾਨੀ ਜ਼ਿੰਮੇਵਾਰੀ ਲੈਣ ਤੇ ਹਿੰਮਤ ਨਾਲ ਅੱਗੇ ਵਧਣ ਦਾ ਸਭ ਤੋਂ ਵਧੀਆ ਸਮਾਂ ਹੈ | ਉਨ੍ਹਾਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਯੁੱਗ ਵਿਚ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਬਰਜਿੰਦਰਪਾਲ ਸਿੰਘ ਮੁੱਖ ਆਯੋਜਕ ਸਟੱਡੀ ਸਰਕਲ ਨੇ ਇੱਛਾ-ਸ਼ਕਤੀ, ਹਿੰਮਤ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ | ਮੁੱਖ ਬੁਲਾਰੇ ਡਾ. ਸਰਬਜੀਤ ਸਿੰਘ ਵਲੋਂ ਐਟੀਟਿਊਡ ਡਿਟਰਮਾਈਨਜ਼ ਐਲਟੀਟਿਊਡ: ਏ.ਆਈ. ਯੁੱਗ ਵਿੱਚ ਲੀਡਰਸ਼ਿਪ ਵਿਸ਼ੇ ਉੱਤੇ ਵਿਚਾਰ ਪ੍ਰਗਟ ਕੀਤੇ | ਗੁਰਮੀਤ ਸਿੰਘ ਡਾਇਰੈਕਟਰ (ਓਵਰਸੀਜ਼) ਸਟੱਡੀ ਸਰਕਲ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਵਧੇਰੇ ਪੜ੍ਹਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਡਾ. ਮਨਮੋਹਨਜੀਤ ਸਿੰਘ ਡੀਨ, ਪੀ. ਏ. ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਸਮੇਂ ਦਾ ਸਹੀ ਪ੍ਰਬੰਧ ਅਤੇ ਚੰਗੀ ਸੰਗਤ ਦੀ ਮਹੱਤਤਾ ਉਤੇ ਜ਼ੋਰ ਦਿੱਤਾ | ਉਨ੍ਹਾਂ ਨੇ ਪ੍ਰਬੰਧਕ ਟੀਮ ਅਤੇ ਵਿਸ਼ੇਸ਼ ਵਕਤਾਵਾਂ ਦਾ ਧੰਨਵਾਦ ਕੀਤਾ ਤੇ ਮਹਿਮਾਨਾਂ ਨੂੰ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ | ਇਸ ਸਮਾਗਮ ਦਾ ਸੁਚੱਜਾ ਪ੍ਰਬੰਧ ਅਧਿਆਪਕ ਇੰਚਾਰਜ ਡਾ. ਜਸਕਿਰਨਦੀਪ ਕੌਰ ਅਤੇ ਵਿਦਿਆਰਥੀ ਅਰਸ਼ਦੀਪ ਸਿੰਘ ਤੇ ਜਸ਼ਨਪ੍ਰੀਤ ਕੌਰ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਇੰਪਲਾਈਜ਼ ਫੈਡਰੇਸ਼ਨ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਪੀ.ਏ.ਯੂ.-ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਵਿਦਿਆਰਥੀਆਂ ਨੂੰ ਕੁਦਰਤ ਦੀ ਅਨੰਦ ਸੈਰ ਕਰਵਾਈ
Ad Position 24