ਕਟਾਰੀਆਂ, 3 ਮਈ (ਪ੍ਰੇਮੀ ਸੰਧਵਾਂ)-ਮੀਂਹ ਤੇ ਤੂਫਾਨ ਨਾਲ ਕਟਾਰੀਆਂ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਤੇ ਖੁੱਲ੍ਹੇ ਅਸਮਾਨ ਥੱਲੇ ਕਣਕ ਦੀਆਂ ਢੇਰੀਆਂ ਭਿੱਜ ਗਈਆਂ | ਮਜ਼ਦੂਰਾਂ ਨੇ ਕਿਹਾ ਕਿ ਜੇਕਰ ਮੰਡੀ 'ਚੋਂ ਕਣਕ ਦੀ ਚੁਕਾਈ ਨਾਲੋ ਨਾਲ ਹੁੰਦੀ ਰਹਿੰਦੀ ਤਾਂ ਕਦੇ ਵੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਮੀਂਹ ਨਾਲ ਨਾ ਭਿੱਜਦੇ ਪਰ ਕਣਕ ਦੀ ਚੁਕਾਈ ਦਾ ਕੰਮ ਲੇਟ ਚੱਲਣ ਨਾਲ ਕਣਕ ਦੀਆਂ ਬੋਰੀਆਂ ਦੇ ਅੰਬਾਰ ਮੀਂਹ ਵਿਚ ਭਿੱਜ ਗਏ ਤੇ ਕਣਕ ਦੀਆਂ ਮੰਡੀਆਂ 'ਚ ਲੱਗੀਆਂ ਢੇਰੀਆਂ ਵੀ ਭਿੱਜ ਗਈਆਂ, ਜਿਸ ਕਾਰਨ ਮਜ਼ਦੂਰਾਂ ਨੂੰ ਕਣਕ ਸੁਕਾਉਣ ਲਈ ਦੁੱਗਣੀ ਮਿਹਨਤ ਕਰਨੀ ਪਵੇਗੀ | ਮਜ਼ਦੂਰਾਂ ਨੇ ਕਿਹਾ ਕਿ ਮੰਡੀ ਵਿਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ ਕੀਤਾ ਜਾਵੇ |
ਕਟਾਰੀਆਂ ਮੰਡੀ 'ਚ ਕਣਕ ਦੀਆਂ ਬੋਰੀਆਂ ਤੇ ਕਣਕ ਦੀਆਂ ਢੇਰੀਆਂ ਭਿੱਜੀਆਂ
ਅਜੀਤ ਡੈਸਕ
04-05-2026