ਬੰਗਾ, 4 ਮਈ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ: ਜਸਬੀਰ ਸਿੰਘ ਨੂਰਪੁਰ ਦੀ ਪ੍ਰਧਾਨਗੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚੇਤ ਰਾਮ ਰਤਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜਸਬੀਰ ਸਿੰਘ ਨੂਰਪੁਰ, ਚੇਤ ਰਾਮ ਰਤਨ, ਨਵਕਾਂਤ ਭਰੋਮਜਾਰਾ ਜ਼ਿਲ੍ਹਾ ਜਨਰਲ ਸਕੱਤਰ ਸਮੇਤ ਹੋਰ ਬੁਲਾਰਿਆਂ ਨੇ ਪ੍ਰੈੱਸ ਦੀ ਆਜ਼ਾਦੀ ਦੀ ਮਹੱਤਤਾ 'ਤੇ ਚਰਚਾ ਕਰਦੇ ਹੋਏ ਮੌਜੂਦਾ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਉਪਰੰਤ ਸੰਗਠਨ ਦੀ ਮਜ਼ਬੂਤੀ ਲਈ ਸਬ ਡਵੀਜ਼ਨ ਬੰਗਾ ਤੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਚੋਣ 'ਚ ਮਨਜਿੰਦਰ ਸਿੰਘ ਨੂੰ ਸਬ ਡਵੀਜ਼ਨ ਬੰਗਾ ਦਾ ਕਾਰਜਕਾਰੀ ਪ੍ਰਧਾਨ ਚੁਣਿਆ, ਜਦਕਿ ਰਾਕੇਸ਼ ਅਰੋੜਾ ਨੂੰ ਚੇਅਰਮੈਨ ਬਣਾਇਆ ਗਿਆ | ਇਸੇ ਤਰ੍ਹਾਂ ਸੁਰਿੰਦਰ ਸਿੰਘ ਕਰਮ ਲਧਾਣਾ ਨੂੰ ਸਰਪ੍ਰਸਤ, ਧਰਮਵੀਰ ਪਾਲ ਨੂੰ ਜਨਰਲ ਸਕੱਤਰ, ਮਨੀਸ਼ ਚੁੱਘ ਖਜਾਨਚੀ ਅਤੇ ਨਰਿੰਦਰ ਮਾਹੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ | ਮਹਿਲਾ ਵਿੰਗ ਦੀ ਕਮਾਨ ਸ਼ਕੁੰਤਲਾ ਸਰੋਏ ਨੂੰ ਸੌਂਪੀ ਗਈ | ਬਲਾਕ ਪੱਧਰ 'ਤੇ ਹੋਈ ਚੋਣ ਅਨੁਸਾਰ ਸੁਖਜਿੰਦਰ ਸਿੰਘ ਨੂੰ ਮੁਕੰਦਪੁਰ ਬਲਾਕ ਦਾ ਪ੍ਰਧਾਨ, ਕੁਲਦੀਪ ਮਜਾਰੀ ਨੂੰ ਜਨਰਲ ਸਕੱਤਰ, ਪ੍ਰੇਮ ਜੰਡਿਆਲੀ ਨੂੰ ਬਹਿਰਾਮ ਤੋਂ ਕਾਰਜਕਾਰੀ ਪ੍ਰਧਾਨ ਅਤੇ ਅਵਤਾਰ ਕਲੇਰ ਨੂੰ ਜਨਰਲ ਸਕੱਤਰ ਚੁਣਿਆ ਗਿਆ | ਨਵੇਂ-ਚੁਣੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ, ਚੇਅਰਮੈਨ ਰਾਕੇਸ਼ ਅਰੋੜਾ ਤੇ ਜਨਰਲ ਸਕੱਤਰ ਧਰਮਵੀਰ ਪਾਲ ਸਮੇਤ ਹੋਰ ਅਹੁਦੇਦਾਰਾਂ ਨੇ ਜ਼ਿਲ੍ਹਾ ਹਾਈਕਮਾਨ ਤੇ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ ਹਾਜ਼ਰ ਜ਼ਿਲ੍ਹਾ ਅਹੁਦੇਦਾਰਾਂ ਤੇ ਪੱਤਰਕਾਰਾਂ ਨੇ ਨਵ-ਚੁਣੀ ਟੀਮ ਨੂੰ ਵਧਾਈ ਦਿੰਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਮੀਟਿੰਗ ਵਿਚ ਦਿਨੇਸ਼ ਸੂਰੀ, ਜਸਬੀਰ ਸਿੰਘ ਨੂਰਪੁਰ, ਨਵਕਾਂਤ ਭਰੋਮਜਾਰਾ, ਚੇਤ ਰਾਮ ਰਤਨ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ | ਇਸ ਮੌਕੇ ਅਮਰੀਕ ਕਟਾਰੀਆ, ਪ੍ਰੇਮ ਜੰਡਿਆਲੀ, ਲਛਮਣ ਦਾਸ ਪ੍ਰੇਮੀ, ਕੁਲਦੀਪ ਬੰਗਾ, ਮਨਜੀਤ ਜੱਬੋਵਾਲ, ਰਾਕੇਸ਼ ਅਨੰਦ, ਚਰਨਜੀਤ ਸੱਲਾਂ, ਬਿੱਟੂ ਭੱਟੀ, ਵਿਜੇ ਪਾਲ ਸਿੰਘ ਤੇਜੀ, ਸੋਹਨ ਸਿੰਘ ਸਰਹਾਲ ਮੁੰਡੀ ਯੂ. ਐਸ. ਏ., ਅਵਤਾਰ ਕਲੇਰ, ਅਮਿਤ ਹੰਸ ਆਦਿ ਪੱਤਰਕਾਰ ਹਾਜ਼ਰ ਸਨ |