12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਸਮੇਤ ਕਥਿਤ ਦੋਸ਼ੀ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 06-05-2026
ਨਵਾਂਸ਼ਹਿਰ, 5 ਮਈ (ਜਸਬੀਰ ਸਿੰਘ ਨੂਰਪੁਰ)-ਐਸ. ਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਬੰਗਾ ਰੋਡ ਨਵਾਂਸ਼ਹਿਰ ਤੋਂ ਹੁੰਦੇ ਹੋਏ ਫੋਕਲ ਪੁਆਇੰਟ ਤੋਂ ਦੱਖਣ ਸਾਈਡ ਬੰਦ ਪਏ ਸਟੋਰ ਪਾਸ ਪੁੱਜਾ ਤਾਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ | ਉਸ ਨੇ ਆਪਣੇ ਪਜਾਮਾ/ਲੋਅਰ ਦੀ ਜੇਬ ਵਿਚੋਂ ਹੱਥ ਨਾਲ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਘਾਹ ਫੁਸ 'ਤੇ ਸੁੱਟ ਦਿੱਤੀ ਤੇ ਆਪ ਕਾਹਲੀ ਨਾਲ ਪਿਛਾਂਹ ਨੂੰ ਮੁੜ ਪਿਆ | ਕੇਵਲ ਕਿ੍ਸਨ ਨੇ ਗੱਡੀ ਰੁਕਵਾ ਕੇ ਉਕਤ ਨੌਜਵਾਨ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ | ਜਿਸ ਵਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਹੇਠਾਂ ਪਈ ਨੂੰ ਦੇਖਿਆ ਤਾਂ ਲਿਫਾਫੀ ਵਿਚੋਂ ਹੈਰੋਇਨ ਬਰਾਮਦ ਹੋਈ | ਜਿਸ ਨੇ ਆਪਣਾ ਨਾਂਅ ਹਰੀਸ ਪੁੱਤਰ ਰਾਮ ਪਾਲ ਵਾਸੀ ਪਿੰਡ ਢੱਕ ਮਜਾਰਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਸੋਨੂੰ ਪੁੱਤਰ ਕੁੱਕਾ ਸ੍ਰੀ ਗੁਰੂ ਰਵਿਦਾਸ ਨਗਰ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ ਦੱਸਿਆ, ਉਕਤ ਵਲੋਂ ਸੁੱਟੀ ਗਈ ਲਿਫਾਫੀ ਹਰੀਸ ਉਕਤ ਰਾਹੀਂ ਚੁੱਕਵਾ ਕੇ ਪਾਰਦਰਸ਼ੀ ਪਲਾਸਟਿਕ ਲਿਫਾਫੀ ਹੈਰੋਇਨ ਦਾ ਵਜਨ ਆਪਣੇ ਪਾਸ ਮੌਜੂਦ ਇਲੈਕਟੋ੍ਰਨਿਕ ਕੰਡੇ ਨਾਲ ਕੀਤਾ, ਜੋ ਸਮੇਤ ਲਿਫਾਫੀ 03 ਗ੍ਰਾਮ ਹੈਰੋਇਨ ਹੋਈ |
ਹੈਰੋਇਨ ਸਮੇਤ ਕਾਬੂ
ਹੈੱਡ ਕਾਂਸਟੇਬਲ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਘੱਕੇਵਾਲ ਸਾਈਡ ਨੂੰ ਨਹਿਰੇ-ਨਹਿਰ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਘੱਕੇਵਾਲ ਹੈੱਡ ਤੋਂ ਪਿੰਡ ਘੱਕੇਵਾਲ ਸਾਇਡ ਨੂੰ ਮੁੜੀ ਤਾਂ ਇਸ ਨੌਜਵਾਨ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਘਬਰਾ ਕੇ ਆਪਣੀ ਪੈਂਟ 'ਚੋਂ ਪਾਰਦਾਰਸ਼ੀ ਮੋਮੀ ਲਿਫਾਫੀ ਵਜਨਦਾਰ ਕੱਢ ਕੇ ਸੜਕ ਨਾਲ ਕੱਚੀ ਜਗਾ 'ਤੇ ਸੁੱਟ ਦਿੱਤੀ ਅਤੇ ਤੇਜ਼ ਕੱਦਮੀ ਯੱਕਦਮ ਪਿੱਛੇ ਨੂੰ ਮੁੜ ਪਿਆ ਜਿਸ ਨੂੰ ਸ਼ੱਕ ਦੀ ਬਿਨਾਹ 'ਤੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਜਿਸ ਨੇ ਆਪਣਾ ਨਾਂਅ ਜਸਪ੍ਰੀਤ ਲਾਡੀ ਪੁੱਤਰ ਮਿੰਟਾ ਵਾਸੀ ਮੁਹੱਲਾ ਤਾਜਪੁਰਾ ਰਾਹੋਂ, ਥਾਣਾ ਰਾਹੋਂ ਦੱਸਿਆ | ਜਿਸ ਵਲੋਂ ਸੁੱਟੀ ਮੋਮੀ ਪਾਰਦਰਸ਼ੀ ਲਿਫਾਫੀ ਦੀ ਤਲਾਸ਼ੀ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਪਾਰਦਾਰਸ਼ੀ ਲਿਫਾਫੀ ਵਿਚੋਂ 02.75 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਹੈਰੇਇਨ ਸਮੇਤ ਕਾਬੂ
ਏ. ਐਸ. ਆਈ. ਸੰਦੀਪ ਸਿੰਘ ਅਨੁਸਾਰ ਉਹ ਪਿੰਡ ਬਖਲੌਰ ਸਾਈਡ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਪੁੱਲ ਨਹਿਰ ਬਖਲੌਰ ਪਾਰ ਕਰਕੇ ਖੱਬੇ ਪਾਸੇ ਨੂੰ ਪਿੰਡ ਬਖਲੌਰ ਸਾਈਡ ਲਿੰਕ ਰੋਡ 'ਤੇ ਮੁੁੜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦੇਖਿਆ ਕਿ ਜਿਸ ਨੇ ਯਕਦਮ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜੀ ਵਜ਼ਨਦਾਰ ਮੋਮੀ ਲਿਫਾਫੀ ਨੂੰ ਘਾਹ ਫੂਸ ਵਿਚ ਸੁੱਟ ਦਿੱਤਾ ਤੇ ਆਪ ਪਿੱਛੇ ਨੂੰ ਖਿਸਕਣ ਗਿਆ ਲੱਗਾ | ਜਿਸ ਨੂੰ ਕਾਬੂ ਕੀਤਾ ਤੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਤਿਲਕ ਰਾਜ ਉਰਫ ਕਾਲੂ ਪੁੱਤਰ ਜੀਵਨ ਰਾਮ ਉਰਫ ਜੀਵੂ ਵਾਸੀ ਬਖਲੌਰ ਥਾਣਾ ਮੁਕੰਦਪੁਰ ਦੱਸਿਆ, ਜਿਸ ਪਾਸੋਂ 5.41 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
3 ਗ੍ਰਾਮ ਹੈਰੋਇਨ ਫੜੀ
ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਅਨੁਸਾਰ ਉਹ ਪਿੰਡ ਬਾਹੜੋਆਲ ਤੇ ਪਿੰਡ ਕਲੇਰਾਂ ਤੋਂ ਹੁੰਦੇ ਹੋਏ ਪਿੰਡ ਜੰਡਿਆਲਾ ਨੂੰ ਜਾ ਰਹੇ ਸੀ ਤਾਂ ਪਿੰਡ ਜੰਡਿਆਲਾ ਤਰਫੋਂ ਇਕ ਔਰਤ ਆਉਂਦੀ ਦਿਖਾਈ ਦਿੱਤੀ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੀ ਚੁੰਨੀ ਦੇ ਲੜ ਨਾਲੋਂ ਵਜ਼ਨਦਾਰ ਪਾਰਦਰਸ਼ੀ ਲਿਫਾਫੀ ਘਾਹ ਫੂਸ 'ਚ ਸੁੱਟ ਦਿੱਤੀ ਜਿਸ ਨੇ ਆਪਣਾ ਨਾਂਅ ਸਰਬਜੀਤ ਕੌਰ ਪਤਨੀ ਟਹਿਲ ਸਿੰਘ ਵਾਸੀ ਸਹਾਬਪੁਰ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲ ਵਾਸੀ ਦੁਸਾਂਝ ਖੁਰਦ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉਸ ਵਲੋਂ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਨੂੰ ਚੈੱਕ ਕਰਨ 'ਤੇ ਉਸ ਵਿਚੋਂ 03 ਗ੍ਰਾਮ ਹੈਰੋਇਨ ਬਰਾਮਦ ਹੋਈ |
ਹੈਰੋਇਨ ਸਮੇਤ ਕਾਬੂ
ਸਤਨਾਮ ਸਿੰਘ ਥਾਣਾ ਮੁਖੀ ਅਨੁਸਾਰ ਉਹ ਪਿੰਡ ਹੱਪੋਵਾਲ ਤੋਂ ਹੁੰਦੇ ਹੋਏ ਪਿੰਡ ਜੰਡਿਆਲਾ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਪਿੰਡ ਜੰਡਿਆਲਾ ਦੇ ਸੱਲ੍ਹ ਖੁਰਦ ਦੇ ਮੋੜ ਪਾਸ ਪੁੱਜੀ ਤਾਂ ਪਿੰਡ ਜੰਡਿਆਲਾ ਤਰਫੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਦੀਆਂ ਲਾਈਟਾਂ ਨੂੰ ਦੇਖ ਕੇ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ 'ਚੋਂ ਵਜ਼ਨਦਾਰ ਪਾਰਦਰਸ਼ੀ ਲਿਫਾਫੀ ਘਾਹ ਫੂਸ ਵਿਚ ਸੁੱਟ ਦਿੱਤੀ | ਜਿਸ ਨੇ ਆਪਣਾ ਨਾਂਅ ਉਂਕਾਰ ਸਿੰਘ ਪੁੱਤਰ ਮੋਹਣ ਲਾਲ ਵਾਸੀ ਪਿੰਡ ਜੰਡਿਆਲਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉਂਕਾਰ ਸਿੰਘ ਉਕਤ ਵਲੋਂ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਨੂੰ ਚੈੱਕ ਕਰਨ 'ਤੇ ਉਸ 'ਚੋਂ 03 ਗ੍ਰਾਮ ਹੈਰੋਇਨ ਬਰਾਮਦ ਹੋਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ -ਕੰਗ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਟਕੜ ਕਲਾ ਆਉਣਗੇ
Ad Position 24