ਮਜਾਰੀ/ਸਾਹਿਬਾ, 5 ਮਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਨੇ ਪਿੰਡ ਮਹਿੰਦਪੁਰ ਵਿਖੇ ਪਿੰਡ ਵਾਸੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੀਤਾ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਆਂਗਣਵਾੜੀ ਸੈਂਟਰ ਲਈ ਐਮ. ਪੀ. ਫ਼ੰਡ 'ਚੋਂ ਪੰਜ ਲੱਖ ਰੁਪਏ ਵੀ ਦੇਣ ਦਾ ਐਲਾਨ ਕੀਤਾ | ਪਿੰਡ ਵਾਸੀਆਂ ਵਲੋਂ ਮਹਿੰਦਪੁਰ ਅੱਡੇ ਤੋਂ ਵਾਇਆ ਬੜਵਾਂ-ਬਘੌਰਾਂ ਨੈਸ਼ਨਲ ਹਾਈਵੇਂ ਤੱਕ ਸੜਕ ਨੂੰ 18 ਫੁੱਟੀ ਕਰਨ ਲਈ ਵੀ ਕੰਗ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਨੇ ਕਿਹਾ ਇਲਾਕੇ ਦੇ ਹਰੇਕ ਪਿੰਡ ਵਿਚ ਵਿਕਾਸ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ | ਪਿੰਡਾਂ ਨੂੰ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਪੰਜਾਬ ਸਰਕਾਰ ਵਲੋਂ ਮਹਿੰਦਪੁਰ ਵਿਖੇ 46.42 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਖੇਡ ਗਰਾਊਾਡ ਦਾ ਕੰਗ ਨੇ ਉਦਘਾਟਨ ਵੀ ਕਰਨਾ ਸੀ | ਕੰਮ ਅਧੂਰਾ ਰਹਿਣ ਕਰਕੇ ਉਦਘਾਟਨ ਤਾਂ ਨਹੀਂ ਹੋ ਸਕਿਆ ਪਰ ਪੰਚਾਇਤੀ ਰਾਜ ਦੇ ਅਧਿਕਾਰੀ ਅਧੂਰੇ ਕੰਮ ਦਾ ਹੀ ਨੀਂਹ ਪੱਥਰ ਤਿਆਰ ਕਰਕੇ ਸਾਰਾ ਦਿਨ ਉਸ ਦੀ ਰਾਖੀ ਕਰਦੇ ਰਹੇ | ਪੱਤਰਕਾਰਾਂ ਨੂੰ ਫ਼ੋਟੋਆਂ ਖਿੱਚਣ ਤੋਂ ਵੀ ਰੋਕਦੇ ਰਹੇ | ਜਦੋਂ ਸਾਰੇ ਵੀ. ਆਈ. ਪੀ. ਤੇ ਲੋਕ ਇੱਥੋਂ ਚਲੇ ਗਏ ਤਾਂ ਉਹ ਨੀਂਹ ਪੱਥਰ ਉਤਾਰ ਕੇ ਵਾਪਸ ਲੈ ਗਏ | ਸਮਾਗਮ 'ਚ ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੇਠੀ ਉਧਨੋਵਾਲ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਸਰਪੰਚ ਸੁਖਵਿੰਦਰ ਕੌਰ, ਰਸ਼ਪਾਲ ਸਿੰਘ ਮੰਡੇਰ, ਜੋਗਾ ਸਿੰਘ ਨਾਗਰਾ, ਗਿਆਨ ਸਿੰਘ ਨਾਗਰਾ, ਕਸ਼ਮੀਰ ਸਿੰਘ ਕਾਦਰ ਸਮੂਹ ਮਹਿੰਦਪੁਰ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ |
ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ -ਕੰਗ
ਅਜੀਤ ਡੈਸਕ
06-05-2026