ਬੰਗਾ, 5 ਮਈ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ) - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਿਵੀਜ਼ਨ ਬੰਗਾ ਵੱਲੋਂ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ 'ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ' ਮਨਾਇਆ ਗਿਆ | ਇਸ ਮੌਕੇ ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਪ੍ਰਧਾਨ, ਡਾ. ਨਵਕਾਂਤ ਭਰੋਮਜਾਰਾ ਜ਼ਿਲ੍ਹਾ ਜਨਰਲ ਸਕੱਤਰ, ਚੇਤ ਰਾਮ ਰਤਨ ਜ਼ਿਲ੍ਹਾ ਚੇਅਰਮੈਨ, ਨਰਿੰਦਰ ਮਾਹੀ, ਮਨਜਿੰਦਰ ਸਿੰਘ, ਦਿਨੇਸ਼ ਸੂਰੀ ਅਤੇ ਵੱਖ-ਵੱਖ ਬੁਲਾਰਿਆਂ ਨੇ ਪੱਤਰਕਾਰਾਂ ਨੂੰ ਆਪਣਾ ਰੋਲ ਜ਼ਿੰਮੇਵਾਰੀ ਨਾਲ ਨਿਭਾਉਣਾ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਆਜ਼ਾਦੀ ਕੇਵਲ ਪ੍ਰੈੱਸ ਦੀ ਅਜ਼ਾਦੀ ਨਹੀਂ ਬਲਕਿ ਸਮੁੱਚੇ ਸਮਾਜ ਦੀ ਅਜ਼ਾਦੀ ਹੈ | ਲੋਕਤੰਤਰ ਵਿੱਚ ਜੇਕਰ ਪ੍ਰੈੱਸ ਅਜ਼ਾਦ ਹੈ ਤਾਂ ਹੀ ਸਮਾਜ ਤੇ ਦੇਸ਼ ਸਹੀ ਦਿਸ਼ਾ ਵੱਲ ਅੱਗੇ ਵੱਧ ਸਕਦਾ ਹੈ | ਬੁਲਾਰਿਆਂ ਨੇ ਕਿਹਾ ਕਿ ਸਿਆਸੀ ਲੋਕਾਂ ਤੋਂ ਬਾਅਦ ਲੋਕ ਇਨਸਾਫ਼ ਦੀ ਉਮੀਦ ਰੱਖ ਕੇ ਪੱਤਰਕਾਰਾਂ ਕੋਲ੍ਹ ਆਉਂਦੇ ਹਨ | ਲੋਕ ਮਹਿਸੂਸ ਕਰਦੇ ਹਨ ਮੀਡੀਆ ਵਿੱਚ ਅਵਾਜ਼ ਚੁੱਕੇ ਜਾਣ ਨਾਲ ਉਹਨਾਂ ਨੂੰ ਇਨਸਾਫ਼ ਮਿਲ ਸਕਦਾ ਹੈ | ਇਸ ਮੌਕੇ ਪ੍ਰੈੱਸ ਦੀ ਆਜ਼ਾਦੀ, ਆਪਸੀ ਏਕਤਾ, ਪੱਤਰਕਾਰਾਂ 'ਤੇ ਹਮਲੇ ਅਤੇ ਪੱਤਰਕਾਰਾਂ 'ਤੇ ਮਾਮਲੇ, ਮੀਡੀਆ ਨੂੰ ਦਬਾਉਣ ਅਤੇ ਨਿਰਪੱਖ ਪੱਤਰਕਾਰੀ ਆਦਿ ਵਿਸ਼ਿਆਂ 'ਤੇ ਵੀ ਖੁੱਲ੍ਹ ਕੇ ਚਰਚਾ ਹੋਈ | ਇਸ ਮੌਕੇ 'ਤੇ ਮਨਜਿੰਦਰ ਸਿੰਘ, ਸੁਰਿੰਦਰ ਸਿੰਘ ਕਰਮ, ਰਾਕੇਸ਼ ਅਰੋੜਾ, ਅਮਰੀਕ ਕਟਾਰੀਆ, ਧਰਮਵੀਰ ਪਾਲ, ਪ੍ਰੇਮ ਜੰਡਿਆਲੀ, ਲਛਮਣ ਦਾਸ ਪ੍ਰੇਮੀ, ਸੁੱਖਜਿੰਦਰ ਸਿੰਘ, ਕੁਲਦੀਪ ਬੰਗਾ, ਮਨਜੀਤ ਜੱਬੋਵਾਲ, ਰਾਕੇਸ਼ ਆਨੰਦ, ਮਨੀਸ਼ ਚੁੱਘ, ਚਰਨਜੀਤ ਸੱਲਾਂ, ਬਿੱਟੂ ਭੱਟੀ, ਵਿਜੇ ਪਾਲ ਸਿੰਘ ਤੇਜੀ, ਸੋਹਨ ਸਿੰਘ ਸਰਹਾਲ ਮੁੰਡੀ, ਸ਼ਕੁੰਤਲਾ ਸਰੋਏ, ਅਵਤਾਰ ਕਲੇਰ, ਅਮਿਤ ਹੰਸ ਆਦਿ ਹਾਜ਼ਰ ਸਨ |