ਕਾਠਗੜ੍ਹ, 5 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਵਲੋਂ ਬੰਗਾਲ, ਅਸਾਮ ਤੇ ਪੁਡੂਚੇਰੀ ਸਮੇਤ ਹੋਰਨਾਂ ਸੂਬਿਆਂ 'ਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਖੁਸ਼ੀ ਜਾਹਿਰ ਕਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਿਹਾ ਕਿ ਦੇਸ਼ ਦੀ ਤਰਜ਼ 'ਤੇ ਪੰਜਾਬੀ ਵੀ ਦੇਖ ਰਹੇ ਹਨ ਖੁਸ਼ਹਾਲ ਪੰਜਾਬ ਦਾ ਸੁਪਨਾ ਤੇ ਚਾਹੁੰਦੇ ਹਨ ਨਵਾਂ ਪੰਜਾਬ | ਉਨ੍ਹਾਂ ਬੇਹੱਦ ਸੰਜ਼ੀਦਗੀ ਨਾਲ ਕਿਹਾ ਕਿ ਬੰਗਾਲ ਤੋਂ ਲੈ ਕੇ ਅਸਾਮ ਤੱਕ ਜਨਤਾ ਨੇ ਰਾਸ਼ਟਰਵਾਦ ਤੇ ਵਿਕਾਸ ਨੂੰ ਚੁਣਿਆ ਹੈ | ਐਡਵੋਕੇਟ ਲੱਕੀ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਭਾਜਪਾ ਦੀਆਂ ਨੀਤੀਆਂ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ | ਐਡਵੋਕੇਟ ਰਾਜਵਿੰਦਰ ਲੱਕੀ ਨੇ ਪੰਜਾਬ ਦੀ ਤ੍ਰਾਸਦੀ ਨੂੰ ਬਿਆਨ ਕਰਦਿਆਂ ਕਿਹਾ ਕਿ ਅੱਜ ਸਾਡਾ ਪੰਜਾਬ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ, ਜਿਸ ਧਰਤੀ ਨੇ ਦੇਸ਼ ਦਾ ਪੇਟ ਭਰਿਆ, ਅੱਜ ਉੱਥੇ ਗੁੰਡਾਗਰਦੀ ਤੇ ਕਤਲੋਗਾਰਦ ਦਾ ਨੰਗਾ ਨਾਚ ਹੋ ਰਿਹਾ ਹੈ |