12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜੈਜ਼ੀ ਚੌਧਰੀ ਦੇ ਯੂਥ ਪ੍ਰਧਾਨ ਨਵਾਂਸ਼ਹਿਰ ਬਣਨ ਨਾਲ ਆਪ ਵਰਕਰਾਂ 'ਚ ਖੁਸ਼ੀ ਦੀ ਲਹਿਰ - ਪਵਨ ਰੀਠੂ, ਸਤਨਾਮ ਕਟਵਾਰਾ

Ad Position 21
No active advertisement
ਅਜੀਤ ਡੈਸਕ 06-05-2026
ਟੱਪਰੀਆਂ ਖੁਰਦ, 5 ਮਈ (ਬੂਥਗੜ੍ਹੀਆ) - ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਮਿਹਨਤੀ ਤੇ ਨੌਜਵਾਨ ਜੂਝਾਰੂ ਆਗੂ ਜਸਕਰਨ ਜੈਜ਼ੀ ਚੌਧਰੀ ਨੂੰ ਹਲਕਾ ਨਵਾਂਸ਼ਹਿਰ ਦਾ ਯੂਥ ਦਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਹਲਕਾ ਨਵਾਂਸ਼ਹਿਰ ਹੀ ਨਹੀਂ ਸਗੋਂ ਬਲਾਚੌਰ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਬਲਾਕ ਸੜੋਆ ਦੇ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ ਤੇ ਸਾਬਕਾ ਸਰਪੰਚ ਸਤਨਾਮ ਕਟਵਾਰਾ ਖੁਰਦ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਹਲਕਾ ਨਵਾਂਸ਼ਹਿਰ ਤੋਂ ਜੈਜ਼ੀ ਚੌਧਰੀ ਨੂੰ ਹਲਕਾ ਨਵਾਂਸ਼ਹਿਰ ਦਾ ਯੂਥ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਪਾਰਟੀ ਨੇ ਨੌਜਵਾਨਾਂ ਨੂੰ ਵੱਡੀ ਤਾਕਤ ਦਿੱਤੀ ਹੈ | ਆਗੂਆਂ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦੇ ਨਾਲ ਹੋਰ ਵੀ ਪਾਰਟੀ ਦੇ ਲਈ ਲਗਾਤਾਰ ਸਵੇਰੇ ਸ਼ਾਮ ਕੰਮ ਕਰ ਰਹੇ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਹਨਾਂ ਕਿਹਾ ਕਿ ਜੈਜ਼ੀ ਚੌਧਰੀ ਦਾ ਪਿਛੋਕੜ ਬਲਾਕ ਸੜੋਆ ਦੇ ਪਿੰਡ ਚੂਹੜਪੁਰ ਬ੍ਰਹਮਪੁਰੀ ਧਾਮ ਤੋਂ ਹੈ | ਜਿਸ ਦੇ ਸਦਕਾ ਵੀ ਹਲਕਾ ਬਲਾਚੌਰ ਦੇ ਨੌਜਵਾਨਾਂ ਵਿੱਚ ਜੈਜ਼ੀ ਚੌਧਰੀ ਦੇ ਪ੍ਰਧਾਨ ਬਣਨ ਦੇ ਨਾਲ ਖੁਸ਼ੀ ਦਾ ਮਾਹੋਲ ਦੇਖਣ ਨੂੰ ਮਿਲ ਰਿਹਾ ਹੈ | ਆਗੂਆਂ ਨੇ ਕਿਹਾ ਕਿ ਨਵ ਨਿਯੁਕਤ ਹਲਕਾ ਨਵਾਂਸ਼ਹਿਰ ਯੂਥ ਪ੍ਰਧਾਨ ਜੈਜ਼ੀ ਚੌਧਰੀ ਦਾ ਕਸਬਾ ਪੋਜੇਵਾਲ ਵਿੱਚ ਬੁਲਾ ਕੇ ਆਗੂਆਂ ਵੱਲੋਂ ਮਾਣ ਸਨਮਾਨ ਵੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਐਮ. ਏ. ਅਰਥ ਸ਼ਾਸਤਰ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬੰਗਾਲ, ਅਸਾਮ ਤੇ ਪੁਡੂਚੇਰੀ ਦੀ ਜਿੱਤ ਵਿਕਾਸ ਦੀ ਜਿੱਤ-ਐਡਵੋਕੇਟ ਰਾਜਵਿੰਦਰ ਲੱਕੀ
Ad Position 24