28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡਾ. ਅੰਬੇਡਕਰ ਪਬਲਿਕ ਸਕੂਲ ਸੂੰਢ ਦੇ ਵਿਦਿਆਰਥੀ ਵਲੋਂ ਮੰਜ਼ਿਲਾਂ ਸਰ ਕਰਨੀਆਂ ਵੱਡੇ ਮਾਣ ਵਾਲੀ ਗੱਲ-ਡਾ. ਨਛੱਤਰ ਪਾਲ

Ad Position 21
No active advertisement
ਅਜੀਤ ਡੈਸਕ 11-05-2026
ਕਟਾਰੀਆਂ, 10 ਮਈ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਮੈਨੇਜਿੰਗ ਕਮੇਟੀ ਸੰੂਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਤਥਾਗਤ ਬੁੱਧ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ ਅੰਬੇਡਕਰ ਦੀ ਪ੍ਰਤੀਮਾ 'ਤੇ ਫੁੱਲ ਮਲਾਵਾਂ ਭੇਟ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਦੇ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਤਰੱਕੀ ਦੀਆਂ ਮੰਜਿਲਾਂ ਸਰ ਕਰਨੀਆਂ ਸਾਡੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਬਾਬਾ ਸਾਹਿਬ ਨੇ ਆਪਣੀ ਜਿੰਦਗੀ ਦਾ ਹਰ ਪਲ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਤੀਤ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ | ਉਨ੍ਹਾਂ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਤੇ ਸਮੁੱਚੀ ਮੈਨੇਜਮੈਂਟ ਕਮੇਟੀ ਵਲੋਂ ਡਾ. ਅੰਬੇਡਕਰ ਪਬਲਿਕ ਹਾਈ ਸਕੂਲ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਬੇਦਾਗ ਸੇਵਾਵਾਂ ਦੀ ਸ਼ਲਾਘਾ ਕੀਤੀ | ਸਮਾਗਮ ਦੇ ਆਖਰ 'ਚ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਪ੍ਰਵੀਨ ਬੰਗਾ, ਇੰਦਰਜੀਤ ਅਟਾਰੀ, ਸਾਬਕਾ ਬੈਂਕ ਮੈਨੇਜਰ ਸੁਿਲੰਦਰ ਪਾਲ ਸਿੰਘ ਹੀਰਾ, ਪਿ੍ੰ. ਮਨਜੀਤ ਸਿੰਘ ਲੌਂਗੀਆ, ਉਪ ਪਿ੍ੰ. ਮੈਡਮ ਅੰਜਲੀ, ਵਿਜੈ ਕੁਮਾਰ ਗੁਣਾਚੌਰ, ਦੀਨ ਦਿਆਲ, ਸੋਢੀ ਰਾਮ ਝੱਲੀ, ਕਸ਼ਮੀਰੀ ਲਾਲ ਝੱਲੀ ਤੇ ਬਸਪਾ ਦੇ ਸੀਨੀਅਰ ਆਗੂ ਹਰਬਲਾਸ ਬਸਰਾ ਆਦਿ ਸ਼ਖ਼ਸੀਅਤਾਂ ਵਲੋਂ ਵਿਧਾਇਕ ਡਾ. ਨਛੱਤਰ ਪਾਲ ਦਾ ਵਿਸ਼ੇਸ਼ ਸਨਮਾਨ ਕੀਤਾ | ਭੰਤੇ ਵਿਨੈ ਥੇਰੋ ਨੇ ਡਾ. ਨਛੱਤਰ ਪਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਡਾ. ਸਾਹਿਬ ਐਮ. ਪੀ. ਬਣਨਗੇ | ਇਸ ਮੌਕੇ ਪਿ੍ੰ. ਮਨਜੀਤ ਸਿੰਘ ਲੌਂਗੀਆ, ਮੈਡਮ ਅੰਜਲੀ, ਕੋਚ ਮਨਜੋਤ ਲੌਂਗੀਆ, ਹਰਮਨ ਸੂੰਖ, ਅਮਰ ਚੰਦ ਅਟਾਰੀ, ਜੋਗਿੰਦਰ ਕੌਰ ਅਟਾਰੀ, ਚਰਨਜੀਤ ਸਿੰਘ, ਵਿਜੇ ਗੁਣਾਚੌਰ, ਮਹੇਸ਼ ਕੁਮਾਰ, ਬਲਵੀਰ, ਸੋਨੀਆ ਮੱਲ, ਦੀਨ ਦਿਆਲ, ਜਸਪਾਲ ਸਿੰਘ ਬਲਾਕੀਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਲਾਵਾ -ਮੋਰਾਂਵਾਲੀ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਡਰੇਨ ਦੀ ਗੰਦਗੀ ਦੀ ਸਫ਼ਾਈ ਨਾ ਹੋਣ ਕਾਰਨ ਰਾਹਗੀਰਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਵਧਿਆ
Ad Position 24