28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਡਰੇਨ ਦੀ ਗੰਦਗੀ ਦੀ ਸਫ਼ਾਈ ਨਾ ਹੋਣ ਕਾਰਨ ਰਾਹਗੀਰਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਵਧਿਆ

Ad Position 21
No active advertisement
ਅਜੀਤ ਡੈਸਕ 11-05-2026
ਕਟਾਰੀਆਂ, 10 ਮਈ (ਪੇ੍ਰਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਦੇ ਨੇੜਿਓਾ ਗੁਜਰਦੀ ਡਰੇਨ ਵਿਚ ਤਰ੍ਹਾਂ-ਤਰ੍ਹਾਂ ਦੀ ਫੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੱਧਦਾ ਜਾ ਰਿਹਾ ਹੈ ਕਿਉਂਕਿ ਡਰੇਨ ਵਿਚ ਇਕ ਥਾਂ 'ਤੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਡਰੇਨ ਵਿਚ ਉੱਗੇ ਨਦੀਨਾਂ ਕਾਰਨ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ, ਜਿਸ ਕਾਰਨ ਰਾਹਗੀਰਾਂ ਅੰਦਰ ਗੁੱਸੇ ਦੀ ਲਹਿਰ ਜਨਮ ਲੈ ਰਹੀ ਹੈ | ਸਮਾਜ ਸੇਵੀ ਕੁਲਦੀਪ ਰਾਮ ਭੱਟੀ ਤੇ ਬਸਪਾ ਆਗੂ ਹਰਬਲਾਸ ਬਸਰਾ ਨੇ ਕਿਹਾ ਕਿ ਡਰੇਨ ਵਿਚ ਉਗੀ ਤਰ੍ਹਾਂ-ਤਰ੍ਹਾਂ ਦੀ ਵੇਲਦਾਰ ਬੂਟੀ ਗੰਦੇ ਪਾਣੀ ਵਿਚ ਰੁਕਾਵਟ ਪੈਦਾ ਕਰ ਰਹੀ ਹੈ ਪਰ ਅਫਸੋਸ ਫੇਰ ਵੀ ਲੋਕਾਂ ਦੀ ਇਸ ਗੰਭੀਰ ਸਮੱਸਿਆ ਵੱਲ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਨਹੀਂ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਅੰਦਰ ਰੋਹ ਦੀ ਲਹਿਰ ਪੈਦਾ ਹੋ ਸਕਦੀ ਹੈ | ਕਿਉਂਕਿ ਗਰਮੀ ਦੇ ਮੌਸਮ ਦੇ ਚੱਲਦਿਆਂ ਗੰਦੇ ਪਾਣੀ ਵਿਚ ਪੈਦਾ ਹੋ ਰਿਹਾ ਜ਼ਹਿਰੀਲਾ ਮੱਛਰ ਲੋਕਾਂ ਲਈ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ | ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨਾਂ ਡਰੇਨ ਵਿਚ ਬਣੇ ਹੜ੍ਹਾਂ ਵਰਗੇ ਹਲਾਤਾਂ ਨੇ ਕਿਸਾਨਾਂ ਦੀ ਝੋਨੇ ਦੀ ਬੀਜੀ ਫਸਲ ਰੋੜ੍ਹ ਕੇ ਕਾਫੀ ਨੁਕਸਾਨ ਕੀਤਾ ਸੀ ਪਰ ਫੇਰ ਵੀ ਡਰੇਨ ਵਿਭਾਗ ਡਰੇਨ ਦੀ ਸਫ਼ਾਈ ਵੱਲ ਧਿਆਨ ਨਹੀਂ ਦੇ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਝੋਨੇ ਦੀ ਲੁਆਈ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਤਾਂ ਕਿਸਾਨ-ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਕਰਨ ਨੂੰ ਮਜ਼ਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਪਬਲਿਕ ਸਕੂਲ ਸੂੰਢ ਦੇ ਵਿਦਿਆਰਥੀ ਵਲੋਂ ਮੰਜ਼ਿਲਾਂ ਸਰ ਕਰਨੀਆਂ ਵੱਡੇ ਮਾਣ ਵਾਲੀ ਗੱਲ-ਡਾ. ਨਛੱਤਰ ਪਾਲ ਅਗਲੀ ਖ਼ਬਰ ਪਨਿਆਲੀ, ਵੇਲਾ ਤਾਜੋਵਾਲ, ਜਿੰਦਾਪੁਰ, ਘੁੜਕੇਵਾਲ ਲਿੰਕ ਰੋਡ ਦੀ ਹਾਲਤ ਖਸਤਾ
Ad Position 24