28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਨਿਆਲੀ, ਵੇਲਾ ਤਾਜੋਵਾਲ, ਜਿੰਦਾਪੁਰ, ਘੁੜਕੇਵਾਲ ਲਿੰਕ ਰੋਡ ਦੀ ਹਾਲਤ ਖਸਤਾ

Ad Position 21
No active advertisement
ਅਜੀਤ ਡੈਸਕ 11-05-2026
ਰੱਤੇਵਾਲ, 10 ਮਈ (ਅਸ਼ੋਕ ਕੁਮਾਰ ਲੀਲ)-ਪਿਛਲੀਆਂ ਸਰਕਾਰਾਂ ਨੇ ਤੇ ਹੁਣ ਦੀ 'ਆਪ' ਸਰਕਾਰ ਨੇ ਵੀ ਕੀਤਾ ਬੇਟ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ | ਚੰਡੀਗੜ੍ਹ ਹਾਈਵੇ 'ਤੇ ਸਥਿਤ ਪਿੰਡ ਪਨਿਆਲੀ ਤੋਂ ਜਾਂਦੀ ਸੜਕ ਪਿੰਡ ਚਾਹਲ, ਏ. ਡੀ. ਵੀ. ਵੇਲਾ ਤਾਜੋਵਾਲ, ਜਿੰਦਾਪੁਰ, ਘੁੜਕੇਵਾਲ ਜੋ ਕਿ ਸ੍ਰੀ ਚਮਕੌਰ ਸਾਹਿਬ ਨੂੰ ਵੀ ਜੋੜਦਾ ਹੈ, ਸਤਲੁਜ ਦਰਿਆ ਤੋਂ ਕਿਸ਼ਤੀ ਦਾ ਰਸਤਾ ਹੈ | ਇਸ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਟੋਇਆਂ ਤੋਂ ਬਿਨਾਂ ਸੜਕ ਵਿਚ ਕੁੱਝ ਵੀ ਨਜ਼ਰ ਨਹੀਂ ਆਉਂਦਾ | ਪਿਛਲੀਆਂ ਸਰਕਾਰਾਂ ਅਤੇ ਮੌਜੂਦਾ 'ਆਪ' ਸਰਕਾਰ ਤੇ ਪ੍ਰਸ਼ਾਸਨ ਵਲੋਂ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ | ਰੋਜ਼ਾਨਾ ਨੌਕਰੀ ਪੇਸ਼ੇ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਖੱਜਲ-ਖ਼ੁਆਰ ਹੋ ਕੇ ਇਸ ਰੋਡ ਤੋਂ ਮਜਬੂਰਨ ਲੰਘਣਾ ਪੈਂਦਾ ਹੈ | ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਸੜਕਾਂ ਦੇ ਵਿਚ ਟੋਏ ਤਾਂ ਵੇਖੇ ਸੀ, ਪਰ ਟੋਇਆ ਵਿਚ ਸੜਕ ਪਹਿਲੀ ਵਾਰ ਦੇਖੀ ਹੋਵੇਗੀ | ਮੌਜੂਦਾ ਸਰਕਾਰ ਵਲੋਂ ਲਿੰਕ ਰੋੜਾਂ 'ਤੇ ਹਾਈਵੇ ਦੀਆ ਸੜਕਾਂ ਦੇ ਕੰਮ ਦੀਆਂ ਖ਼ਬਰਾਂ ਰੋਜ਼ਾਨਾ ਸੁਰਖ਼ੀਆਂ ਵਿਚ ਹੁੰਦੀਆਂ ਹਨ ਪਰ ਬੇਟ ਏਰੀਏ ਵੱਲ ਮੌਜੂਦਾ ਸਰਕਾਰ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਤੇ ਪਰਮਜੀਤ ਪੰਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੇਟ ਦੇ ਲੋਕ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਹੇ ਸਨ | ਨਵੀਂ ਸਰਕਾਰ ਬਣਨ 'ਤੇ ਲੋਕਾਂ ਵਿਚ ਬਹੁਤ ਆਸ ਸੀ ਕਿ ਇਸ ਰੋਡ ਨੂੰ ਜਲਦ ਠੀਕ ਕੀਤਾ ਜਾਵੇਗਾ | ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ਉਪਰੰਤ ਵੀ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ | ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਰੋਡ ਨੂੰ ਜਲਦ ਠੀਕ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡਰੇਨ ਦੀ ਗੰਦਗੀ ਦੀ ਸਫ਼ਾਈ ਨਾ ਹੋਣ ਕਾਰਨ ਰਾਹਗੀਰਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਵਧਿਆ ਅਗਲੀ ਖ਼ਬਰ ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਕਿ੍ਕਟ ਟੀਮ 'ਚ ਚੋਣ
Ad Position 24