05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਚੌਰ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਬਲਾਚੌਰ, 13 ਮਈ (ਨਰੇਸ਼ ਧੌਲ)-ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮਹਿੰਦੀਪੁਰ ਬਲਾਚੌਰ ਵਿਖੇ ਕੀਤੀ ਗਈ | ਜਿਸ ਦੌਰਾਨ ਕੁਲਦੀਪ ਸਿੰਘ ਦੌੜਕਾ ਸਟੇਟ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਸ਼ਰਿਕਤ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਮ ਲਾਲ ਨੇ ਜਥੇਬੰਦੀ ਵੱਲੋਂ ਆਰੰਭੇ ਸੰਘਰਸ਼ਾਂ ਦੀ ਸਮੀਖਿਆ ਕੀਤੀ ਅਤੇ 17 ਮਈ ਨੂੰ ਜਲੰਧਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕੀਤੀ ਜਾ ਰਹੀ ਕਨਵੈਂਸ਼ਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਕੁਲਦੀਪ ਸਿੰਘ ਦੌੜਕਾ ਨੇ ਪਿਛਲੇ ਦਿਨੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਡੀ.ਏ ਅਤੇ ਡੀ.ਆਰ ਸਬੰਧੀ ਦਿੱਤੇ ਫੈਸਲੇ ਨੂੰ ਸਟੇਅ ਕਰਾਉਣ ਲਈ ਸਰਕਾਰ ਵੱਲੋਂ ਡਬਲ ਬੈਂਚ ਅੱਗੇ ਪਾਈ ਐਸ.ਐਲ.ਪੀ ਬਾਰੇ ਜਾਣਕਾਰੀ ਦਿੱਤੀ | ਮਾਨਯੋਗ ਅਦਾਲਤ ਵੱਲੋਂ ਇਸ ਫੈਸਲੇ 'ਤੇ ਸਟੇਅ ਨਾਂ ਦੇਣ ਲਈ ਅਦਾਲਤ ਦਾ ਧੰਨਵਾਦ ਕੀਤਾ ਗਿਆ | ਸਮੂਹ ਮੈਂਬਰਾਂ ਵੱਲੋਂ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਰਵਈਏ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਸੱਦਾ ਦਿੱਤਾ ਗਿਆ ਕਿ ਨਿਯਮ ਅਨੁਸਾਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਵਾਈ ਜਾਵੇ ਅਤੇ ਆਉਣ ਵਾਲੀਆਂ ਅਸੈਂਬਲੀ ਚੋਣਾਂ 'ਚ ਵੀ ਇਸ ਪਾਰਟੀ ਦਾ ਸਫਾਇਆ ਕਰਾਇਆ ਜਾਵੇ | ਉਨ੍ਹਾਂ ਕਿਹਾ ਕਿ ਇਸ ਖਜ਼ਾਨਾ ਮੰਤਰੀ ਦਾ ਵੀ ਹਾਲ ਮਨਪ੍ਰੀਤ ਬਾਦਲ ਵਾਲਾ ਕੀਤਾ ਜਾਵੇ | ਸੋਮਨਾਥ ਤੱਕਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੀ ਬਲਾਚੌਰ ਫੇਰੀ ਸਮੇਂ ਸਾਥੀਆਂ ਨਾਲ ਪੈਨਸ਼ਨਰਾਂ ਦੀਆਂ ਮੰਗਾਂ ਮੁੱਖ ਮੰਤਰੀ ਅੱਗੇ ਰੱਖਣ ਤੋਂ ਪੁਲਿਸ ਵੱਲੋਂ ਧੱਕੇ ਨਾਲ ਰੋਕਿਆ ਗਿਆ, ਜਿਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਨੀ ਹੀ ਘੱਟ ਹੈ | ਮੀਟਿੰਗ 'ਚ ਮੁੱਖ ਅਧਿਆਪਕ ਭਾਗ ਰਾਮ ਬੰਗੜ, ਪਿ੍ੰਸੀਪਲ ਦਿਲਬਾਗ ਸਿੰਘ, ਗਿਆਨ ਸਿੰਘ ਰੱਕੜ, ਹਰਭਜਨ ਸਿੰਘ ਗਹੂੰਣ, ਜਰਨੈਲ ਸਿੰਘ ਕੰਗ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਸਵਰਨ ਸਿੰਘ, ਗੁਰਮੀਤ ਰਾਮ, ਮਨੋਹਰ ਲਾਲ, ਹਰੀ ਸਿੰਘ, ਨਸੀਬ ਚੰਦ, ਭਜਨ ਲਾਲ, ਨਰਿੰਦਰ ਸਿੰਘ, ਸੋਹਣ ਲਾਲ, ਹਰਮੇਸ਼ ਲਾਲ, ਦਰਸ਼ਨ ਦੇਵ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ? ਮੀਟਿੰਗ ਦੀ ਕਾਰਵਾਈ ਸੋਹਣ ਸਿੰਘ ਤਹਿਸੀਲ ਪ੍ਰਧਾਨ ਵੱਲੋਂ ਬਾਖੂਬੀ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਝੋਨੇ ਦਾ ਬਦਲ ਜ਼ਰੂਰੀ -ਡਾ. ਸ਼ਰਮਾ ਅਗਲੀ ਖ਼ਬਰ ਜਾਡਲਾ ਤੋਂ ਮੀਰਪੁਰ ਜੱਟਾਂ ਅਤੇ ਬੇਟ ਦੀਆਂ ਸੜਕਾਂ ਵਿਕਾਸ ਦੇ ਦਾਅਵਿਆਂ ਦੀ ਖੋਲ੍ਹਦੀਆਂ ਹਨ ਪੋਲ
Ad Position 24