ਕੁਦਰਤੀ ਵਾਤਾਵਰਨ ਨੂੰ ਬਚਾਉਣ ਲਈ ਝੋਨੇ ਦਾ ਬਦਲ ਜ਼ਰੂਰੀ -ਡਾ. ਸ਼ਰਮਾ
ਅਜੀਤ ਡੈਸਕ
14-05-2026
ਨਵਾਂਸ਼ਹਿਰ, 13 ਮਈ (ਦੀਦਾਰ ਸਿੰਘ ਸ਼ੇਤਰਾ)-ਧਰਤੀ ਹੇਠਲੇ ਪਾਣੀ ਅਤੇ ਪੰਜਾਬ ਦੇ ਸ਼ਾਨਦਾਰ ਵਾਤਾਵਰਨ ਨੂੰ ਬਚਾਉਣ ਲਈ ਅਡਵਾਂਟਾ ਇੰਟਰਨੈਸ਼ਨਲ ਵੱਲੋਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ | ਕੁਦਰਤੀ ਨਿਹਮਤਾਂ ਦੀ ਦੁਰਵਰਤੋਂ ਰੋਕਣ ਲਈ ਜ਼ਰੂਰੀ ਹੈ ਕਿ ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਇਆ ਜਾਵੇ | ਇਸ ਸਬੰਧੀ ਸਰਕਾਰਾਂ ਵਲੋਂ ਵੀ ਯਤਨ ਕੀਤੇ ਗਏ ਹਨ, ਕੀਤੇ ਜਾ ਰਹੇ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਵਿਵੇਕ ਸ਼ਰਮਾ ਸੀਨੀਅਰ ਅਧਿਕਾਰੀ ਐਡਵਾਂਟਾ ਨੇ ਅੱਜ ਇਥੇ ਸ਼ਹਿਰ ਦੇ ਇਕ ਨਾਮੀ ਹੋਟਲ ਵਿੱਚ ਸਉਣੀ ਦੀਆਂ ਫਸਲਾਂ ਤੇ ਝੋਨੇ ਦਾ ਬਦਲ ਸਬੰਧੀ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਪੀ.ਏ.ਸੀ 741 ਪੀ.ਏ.ਸੀ 765 ਝੋਨੇ ਦਾ ਬਦਲ ਬਣ ਸਕਦੇ ਹਨ | ਅਦਾਰੇ ਦੀਆਂ ਨਵੀਆਂ ਖੋਜਾਂ ਦੱਸਦੀਆਂ ਹਨ ਕਿ ਪਾਣੀ ਦੀ ਘੱਟ ਵਰਤੋ ਨਾਲ ਪ੍ਰਤੀ ਏਕਤ ਵੱਧ ਲਾਭ ਪ੍ਰਾਪਤ ਹੋਇਆ ਹੈ | ਇਸ ਮੌਕੇ ਮਹਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਬਦਲ ਈਥਾਨੌਲ ਸਭ ਤੋਂ ਜ਼ਿਆਦਾ ਮੱਕੀ ਦੀ ਫ਼ਸਲ ਤੋਂ ਪ੍ਰਾਪਤ ਹੋ ਰਿਹਾ ਹੈ | ਇਸ ਸਦਕਾ ਜਿਥੇ ਸਾਡੀਆਂ ਘਰੇਲੂ ਲੋੜਾਂ ਦੀ ਪੂਰਤੀ ਹੋਵੇਗੀ, ਉਥੇ ਵਿਦੇਸ਼ਾਂ ਨੂੰ ਜਾ ਰਹੇ ਸਰਮਾਏ 'ਤੇ ਵੀ ਰੋਕ ਲੱਗੇਗੀ | ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਹੇਠੋਂ ਰਕਬਾ ਘਟਾ ਕੇ ਵੱਧ ਤੋਂ ਵੱਧ ਮੱਕੀ ਦੀ ਫਸਲ ਨੂੰ ਤਰਜੀਹ ਦੇਣ | ਸੈਮੀਨਾਰ ਨੂੰ ਸੰਬੋਧਨ ਕਰਨ ਵਾਲਿਆਂ ਅਦਾਰੇ ਦੇ ਨਾਂ ਖੇਤਰੀ ਅਧਿਕਾਰੀ ਭਰਤ ਕੁਮਾਰ, ਅਸ਼ਵਨੀ ਕੁਮਾਰ, ਜਸਵੰਤ ਸਿੰਘ ਭੱਠਲ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਤਰਸੇਮ ਸਿੰਘ ਸੜੋਆ, ਉੱਤਮ ਸਿੰਘ ਸੇਠੀ, ਅਮਰੀਕ ਸਿੰਘ, ਤਰਨਜੀਤ ਸੋਨੂੰ, ਚਰਨਜੀਤ ਸਿੰਘ ਲੰਗੜੋਆ, ਗੁਰਪ੍ਰੀਤ ਸਿੰਘ ਬੰਗਾ, ਬਲਵੀਰ ਸਿੰਘ ਗੁਲਪੁਰ, ਜਰਮਨ ਸਿੰਘ ਜਾਡਲਾ, ਅਵਤਾਰ ਸਿੰਘ ਸਾਹਦੜਾ, ਮਨਜੀਤ ਸਿੰਘ ਬਛੋੜੀ, ਰਾਣਾ ਬੀਣੇਵਾਲ ਝੁੰਗੀਆਂ ਆਦਿ ਵੀ ਹਾਜ਼ਰ ਸਨ |