29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ਾਰਟ ਸਰਕਟ ਨਾਲ ਲੱਗੀ ਅੱਗ 'ਚ ਝੁਲਸੇ ਮੱਝ ਤੇ ਕੱਟੇ ਦੀ ਮੌਤ

Ad Position 21
No active advertisement
ਅਜੀਤ ਡੈਸਕ 16-05-2026
ਜਾਡਲਾ, 15 ਮਈ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਮੀਰਪੁਰ ਜੱਟਾਂ ਵਿਖੇ ਬੀਤੀ ਰਾਤ ਚੱਲੀ ਤੇਜ਼ ਹਨੇਰੀ ਉਪਰੰਤ ਪਸ਼ੂਆਂ ਦੇ ਵਾੜੇ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿਚ ਝੁਲਸ ਕੇ ਇਕ ਸੱਜਰ ਸੂਈ ਮੱਝ, ਉਸ ਦੇ ਕੱਟੇ ਦੀ ਮੌਤ ਹੋ ਗਈ | ਜਦਕਿ ਵਾੜੇ 'ਚ ਪਈ ਸਾਰੀ ਤੂੜੀ ਵੀ ਸੜ ਕੇ ਸੁਆਹ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਿਆਰਾ ਰਾਮ ਪੁੱਤਰ ਚਰਨਾ ਰਾਮ ਵਾਸੀ ਪਿੰਡ ਮੀਰਪੁਰ ਜੱਟਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਸ਼ੂਆਂ ਦਾ ਵਾੜਾ ਘਰ ਤੋਂ ਦੂਰ ਹੈ | ਬੀਤੀ ਰਾਤ ਜਦੋਂ ਹਨੇਰੀ ਚੱਲੀ ਤਾਂ ਵਾੜੇ 'ਚ ਬਿਜਲੀ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਦੀ ਸੱਜਰ ਸੂਈ ਮੱਝ ਤੇ ਕੱਟੇ ਦੀ ਅੱਗ ਵਿਚ ਝੁਲਸ ਕੇ ਮੌਤ ਹੋ ਗਈ | ਕਮਰੇ 'ਚ ਪਈ ਸਾਰੀ ਤੂੜੀ ਵੀ ਸੜ ਕੇ ਸੁਆਹ ਹੋ ਗਈ | ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਸਵੇਰੇ ਪਤਾ ਲੱਗਾ ਜਦੋਂ ਉਹ ਮੱਝ ਚੋਣ ਗਏ | ਉਸ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਲੱਖ ਰੁਪਏ ਦੇ ਕਰੀਬ ਆਰਥਿਕ ਨੁਕਸਾਨ ਹੋ ਗਿਆ ਹੈ | ਇਸ ਮੌਕੇ ਪੀੜਤ ਅਤੇ ਪਿੰਡ ਦੇ ਪਤਵੰਤਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤ ਨੂੰ ਬਣਦਾ ਮੁਆਵਜ਼ਾ ਜਾਰੀ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਪੋਸਟਰ ਜਾਰੀ ਅਗਲੀ ਖ਼ਬਰ ਓਵਰਟੇਕ ਕਰਦੇ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਿਆ ਬੇਕਾਬੂ ਹੋ ਕੇ ਡਿਵਾਈਡਰ 'ਤੇ ਜਾ ਚੜਿ੍ਹਆ
Ad Position 24