18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਲਾਕ ਸੰਮਤੀ ਬੰਗਾ ਦੀ ਪਲੇਠੀ ਮੀਟਿੰਗ 'ਚ ਕਈ ਅਹਿਮ ਮਤੇ ਪਾਸ

Ad Position 21
No active advertisement
ਅਜੀਤ ਡੈਸਕ 16-05-2026
ਬੰਗਾ, 15 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਬਲਾਕ ਸੰਮਤੀ ਬੰਗਾ ਦੀ ਪਲੇਠੀ ਮੀਟਿੰਗ ਬਲਾਕ ਵਿਕਾਸ ਪੰਚਾਇਤ ਅਫ਼ਸਰ ਬੰਗਾ ਦੇ ਮੀਟਿੰਗ ਹਾਲ ਵਿਚ ਹੋਈ | ਬਲਾਕ ਵਿਕਾਸ ਪੰਚਾਇਤ ਅਫ਼ਸਰ ਆਦੇਸ਼ ਕੁਮਾਰ ਦੀ ਹਾਜ਼ਰ ਵਿਚ ਹੋਈ ਇਸ ਭਰਵੀਂ ਤੇ ਅਹਿਮ ਮੀਟਿੰਗ ਦੀ ਪ੍ਰਧਾਨਗੀ ਬਲਾਕ ਸੰਮਤੀ ਬੰਗਾ ਦੀ ਚੇਅਰਪਰਸਨ ਸ੍ਰੀਮਤੀ ਸਤਿੰਦਰ ਕੌਰ ਨੂਰਪੁਰ ਨੇ ਕੀਤੀ | ਮੀਟਿੰਗ 'ਚ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਹੋਏ | ਇਨ੍ਹਾਂ ਮਤਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਚੇਅਰਪਰਸਨ ਸ੍ਰੀਮਤੀ ਸਤਿੰਦਰ ਕੌਰ ਨੂਰਪੁਰ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਪਾਸ ਹੋਏ ਪਹਿਲੇ ਮਤੇ ਅਨੁਸਾਰ ਬਲਾਕ ਸੰਮਤੀ ਬੰਗਾ ਦੇ ਇਸ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਪੱਦੀ ਮੱਠਵਾਲੀ ਵਿਚ ਅਜੀਤ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਦੀ ਯਾਦ 'ਚ ਬਣੇ ਡਾ. ਸਾਧੂ ਸਿੰਘ ਹਮਦਰਦ ਖੇਡ ਸਟੇਡੀਅਮ ਦੀ ਬਲਾਕ ਸੰਮਤੀ ਬੰਗਾ ਵਲੋਂ ਕਾਇਆ ਕਲਪ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਬੰਗਾ ਨੇ ਇਸ ਖੇਡ ਸਟੇਡੀਅਮ ਨੂੰ ਪੱਕੇ ਤੌਰ 'ਤੇ ਅਪਣਾਉਂਦੇ ਹੋਏ ਇਸਦੇ ਜਿੰਮ ਵਿਚ ਆਧੁਨਿਕ ਕਸਰਤ ਮਸ਼ੀਨਾਂ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਿੰਡ ਪੱਦੀ ਮੱਠਵਾਲੀ ਵਿਖੇ ਸਵ: ਡਾ. ਸਾਧੂ ਸਿੰਘ ਹਮਦਰਦ ਦੀ ਯਾਦ 'ਚ ਬਣੇ ਪਾਰਕ ਦੀ ਵੀ ਲਗਾਤਾਰ ਨਿਗਰਾਨੀ ਕਰਦਿਆਂ ਇਸ ਦੀ ਸ਼ਾਨ ਕਾਇਮ ਰੱਖੀ ਜਾਵੇਗੀ | ਮੀਟਿੰਗ 'ਚ ਵੱਖ-ਵੱਖ ਪਿੰਡ ਦੇ ਵਿਕਾਸ ਕਾਰਜ ਸੰਬੰਧੀ ਇਕ ਰਿਪੋਰਟ ਬਲਾਕ ਸੰਮਤੀ ਮੈਂਬਰ ਮਹਿੰਦਰਪਾਲ ਬਹਿਰਾਮ ਵਲੋਂ ਪੇਸ਼ ਕੀਤੀ ਗਈ | ਇਕ ਮਤਾ ਬਲਾਕ ਸੰਮਤੀ ਦੇ ਸੇਵਾਦਾਰ ਰਵੀ ਕੁਮਾਰ ਦੇ ਕਾਰਜ ਕਾਲ ਨੂੰ ਪ੍ਰਵਾਨਗੀ ਦਿੱਤੀ ਗਈ | ਸਰਬ ਸੰਮਤੀ ਨਾਲ ਉਸਦੀ ਨੌਕਰੀ ਨੂੰ ਚਲਦਾ ਰੱਖਣ ਦਾ ਮਤਾ ਪਾਸ ਕੀਤਾ | ਉਸ ਨੂੰ ਹਟਾਇਆ ਨਹੀਂ ਜਾਵੇਗਾ | ਉਸ ਦੀ ਨੌਕਰੀ ਬਾਕਾਇਦਾ ਜਾਰੀ ਰਹੇਗੀ | ਕਿਸੇ ਨੇ ਉਸ ਨੂੰ ਕੱਢਣ ਦੀ ਪ੍ਰਵਾਨਗੀ ਨਹੀ ਦਿੱਤੀ | ਇਕ ਮਤੇ ਵਿਚ ਬਲਾਕ ਸੰਮਤੀ ਦੀਆਂ ਦੁਕਾਨਾਂ ਨੂੰ ਕਿਰਾਏ 'ਤੇ ਚੜ੍ਹਾਉਣ ਹਿੱਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬੀ. ਡੀ. ਪੀ. ਓ. ਆਦੇਸ਼ ਕੁਮਾਰ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੀ ਸਹਾਇਤਾ ਨਾਲ ਨੇਪਰੇ ਚੜ੍ਹਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਸੈਕਟਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ | ਮੀਟਿੰਗ ਵਿਚ ਮੀਨਾ ਕੁਮਾਰੀ ਉਪ ਚੇਅਰਪਰਸਨ, ਲਖਵਿੰਦਰ ਕੁਮਾਰ ਸੀਨੀਅਰ ਸਕੱਤਰ, ਮੈਂਬਰ ਕਪਿਲ ਰਾਹੁਲ ਖਾਨਖਾਨਾ, ਮੈਂਬਰ ਪ੍ਰੀਤੀ ਸੱਪਰੂ ਘੁੰਮਣਾਂ, ਮਹਿੰਦਰ ਪਾਲ ਬਹਿਰਾਮ ਮੈਂਬਰ, ਗੁਰਦੀਪ ਕੌਰ ਬੀਸਲਾ, ਕਮਲਾ ਦੇਵੀ, ਜਗਤਾਰ ਗੋਸਲ, ਪਰਮਿੰਦਰ ਕੌਰ ਲਧਾਣਾ ਝਿੱਕਾ, ਰਸ਼ਪਾਲ ਸਿੰਘ ਖਟਕੜ ਕਲਾਂ, ਮਨਪ੍ਰੀਤ ਕੌਰ, ਨੀਲਮ ਕੁਮਾਰੀ, ਦੇਸ ਰਾਜ, ਸ਼ਿਵਰਾਜ ਗੁਣਾਚੌਰ, ਰਜਨੀ ਦੇਵੀ ਮੇਹਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਰਾਹ ਪਏ ਨੌਜਵਾਨਾਂ ਕਾਰਨ ਬੁਢੇਪਾ ਰੁਲ ਰਿਹਾ-ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਅਗਲੀ ਖ਼ਬਰ ਬੰਗਾ ਨਗਰ ਕੌਂਸਲ ਦੇ ਸਮੂਹ ਸਫਾਈ ਮੁਲਾਜ਼ਮਾਂ ਵਲੋਂ ਰੋਸ ਮਾਰਚ
Ad Position 24