ਪੱਲੀ ਝਿੱਕੀ/ਬੰਗਾ, 21 ਮਈ (ਪਾਬਲਾ, ਲਧਾਣਾ)-ਪੇਂਡੂ ਲੜਕੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਪ੍ਰਪੱਕ ਕਰਨ ਤਹਿਤ ਪਿੰਡ ਸੂਰਾਪੁਰ ਵਿਖੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਖੋਲ੍ਹੇ ਗਏ 237ਵੇਂ ਮੁਫ਼ਤ ਸਿਲਾਈ ਸੈਂਟਰ ਦੀ ਸੰਪੂਰਨਤਾ 'ਤੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਤਹਿਤ ਇਕ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ ਤੇ ਅਮਨਦੀਪ ਸਿੰਘ ਸਰਪੰਚ ਸੂਰਾਪੁਰ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਪਿੰਡ ਦੇ ਪੱਤਵੰਤੇ ਸੱਜਣ ਤੇ ਲੜਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਤੇ ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ ਨੇ ਆਖਿਆ ਕਿ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦੇ ਦੌਰ ਵਿਚ ਔਰਤ ਸਮਾਜ ਦਾ ਕਿੱਤਾਮੁਖੀ ਸਿੱਖਿਆ ਨਾਲ ਲੈਸ ਹੋਣਾ ਅੱਜ ਦੇ ਸਮੇਂ ਦੀ ਲੋੜ ਬਣ ਚੁੱਕਾ ਹੈ | ਸਿਲਾਈ ਕਢਾਈ ਦੇ ਕਿੱਤੇ ਦਾ ਸਹਾਰਾ ਲੈ ਕੇ ਲੜਕੀਆਂ ਆਪਣੇ ਪਰਿਵਾਰਾਂ ਦੀ ਆਰਥਿਕਤਾ ਨੂੰ ਖੁਸ਼ਹਾਲ ਬਣਾ ਸਕਦੀਆਂ ਹਨ | ਇਸ ਮੌਕੇ ਪਿੰਡ ਸੂਰਾਪੁਰ ਦੇ ਸਰਪੰਚ ਅਮਨਦੀਪ ਸਿੰਘ ਨੇ ਪਠਲਾਵਾ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਸਾਡੇ ਇਲਾਕੇ ਨੂੰ ਸੰਸਥਾ 'ਤੇ ਮਾਣ ਹੈ | ਇਕਬਾਲ ਸਿੰਘ ਬਰਾੜ ਮੁਕਤਸਰ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ 'ਚ ਸ਼ਿਰਕਤ ਕੀਤੀ | ਇਸ ਅਵਸਰ 'ਤੇ ਡੇਢ ਦਰਜਨ ਦੇ ਕਰੀਬ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਆਤਮਾ ਸਿੰਘ ਸੂਰਾਪੁਰ, ਜਤਿੰਦਰਪਾਲ ਸਿੰਘ ਸੂਰਾਪੁਰ, ਸੰਸਥਾ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਦਵਿੰਦਰ ਸਿੰਘ ਸੂਰਾਪੁਰ, ਜਾਗਰ ਰਾਮ ਪੰਚ, ਜਸਵੀਰ ਸਿੰਘ ਪੰਚ, ਰਸ਼ਪਾਲ ਕੌਰ, ਇੰਦਰਜੀਤ ਕੌਰ, ਕੁਲਵੰਤ ਕੌਰ ਮਹਿਲਾ ਪੰਚ, ਮਲਕੀਤ ਸਿੰਘ ਤੇ ਸ੍ਰੀਮਤੀ ਬਲਵੀਰ ਕੌਰ ਚਾਹਲਪੁਰ ਸਿਲਾਈ ਅਧਿਆਪਕਾ ਹਾਜ਼ਰ ਸਨ |