28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਲਾਕੇ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਉਣਾ ਸਾਡਾ ਮੁੱਖ

Ad Position 21
No active advertisement
ਅਜੀਤ ਡੈਸਕ 22-05-2026
ਬਲਾਚੌਰ, 21 ਮਈ (ਨਰੇਸ਼ ਧੌਲ)-ਇਲਾਕੇ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਉਣਾ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੈ | ਇਹ ਪ੍ਰਗਟਾਵਾ ਨੌਰਵੁੱਡ ਪਬਲਿਕ ਸਕੂਲ ਕਾਠਗੜ੍ਹ ਦੇ ਸੰਸਥਾਪਕ ਤੇ ਨਾਮਵਰ ਸਮਾਜ ਸੇਵੀ ਠੇਕੇਦਾਰ ਪੁਰਸ਼ੋਤਮ ਚੌਧਰੀ ਨੇ ਕਸਬਾ ਭੱਦੀ ਵਿਖੇ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਇਲਾਕੇ ਦੇ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਸੀ. ਬੀ. ਐਸ. ਈ. ਨਵੀਂ ਦਿੱਲੀ ਨਾਲ ਰਜਿਸਟਰਡ ਆਲਾ ਦਰਜੇ ਦੀ ਸੰਸਥਾ ਦਾ ਨਿਰਵਾਣ ਕੀਤਾ ਗਿਆ ਹੈ, ਜਿਥੇ ਬੱਚਿਆਂ ਦੀ ਹਰ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ | ਇਸ ਸੰਸਥਾ ਵਿਚ ਮੈਡੀਕਲ, ਨੌਨ ਮੈਡੀਕਲ, ਕਾਮਰਸ ਤੇ ਆਰਟਸ ਆਦਿ ਸਟਰੀਮਾਂ ਚੱਲਦੀਆਂ ਹਨ | ਇਸ ਤੋਂ ਇਲਾਵਾ ਸੰਸਥਾ 'ਚ ਬੱਚਿਆਂ ਦੇ ਖੇਡਣ ਦੇ ਲਈ ਕਿ੍ਕਟ, ਬਾਸਕਟਬਾਲ, ਬੈਡਮਿੰਟਨ, ਸ਼ੂਟਿੰਗ ਰੇਂਜ, ਵਾਲੀਬਾਲ, ਕਬੱਡੀ, ਖੋ-ਖੋ, ਟੈਨਿਸ ਆਦਿ ਦੇ ਆਲਾ ਦਰਜੇ ਦੇ ਗਰਾਊਾਡ ਹਨ ਜਿਸ ਵਿਚ ਬਹੁਤ ਹੀ ਯੋਗ ਅਧਿਆਪਕ ਤੇ ਕੋਚ ਬੱਚਿਆਂ ਨੂੰ ਸਿਖਲਾਈ ਦਿੰਦੇ ਹਨ | ਇਸ ਤੋਂ ਇਲਾਵਾ ਤੈਰਾਕੀ ਲਈ ਸ਼ਾਨਦਾਰ ਸਵਿਮਿੰਗ ਪੂਲ ਦੀ ਵਿਵਸਥਾ ਵੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ ਚੇਅਰਮੈਨ ਮੋਹਿਤ ਹੱਕਲਾ, ਡਾਇਰੈਕਟਰ ਪੂਜਾ ਚੌਧਰੀ ਅਤੇ ਪਿ੍ੰਸੀਪਲ ਰਵਿੰਦਰ ਭਨੋਟ ਤੇ ਸਮੁੱਚੇ ਸਟਾਫ਼ ਮੈਂਬਰ ਦਿਨ ਰਾਤ ਬੱਚਿਆਂ ਦੇ ਸ਼ਾਨਦਾਰ ਭਵਿੱਖ ਲਈ ਮਿਹਨਤ ਕਰ ਰਹੇ ਹਨ, ਜਿਸ ਕਾਰਨ ਸਕੂਲ ਦਾ ਹਰ ਸਾਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਹਿੰਦਾ ਹੈ | ਇਸ ਦੇ ਨਾਲ-ਨਾਲ ਸੰਸਥਾ ਦੇ ਵਿਦਿਆਰਥੀ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਸੰਸਥਾ ਨੂੰ ਕਿਸੇ ਵੀ ਮਾਤਾ-ਪਿਤਾ ਨੇ ਕੋਈ ਸੁਝਾਅ ਜਾਂ ਰਾਇ ਦੇਣੀ ਹੋਵੇ ਤਾਂ ਉਹ ਸਾਡੇ ਚੇਅਰਮੈਨ ਮੋਹਿਤ ਹੱਕਲਾ, ਡਾਇਰੈਕਟਰ ਪੂਜਾ ਚੌਧਰੀ, ਮੇਰੇ ਨਾਲ ਜਾਂ ਪਿ੍ੰਸੀਪਲ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਠੇਕੇਦਾਰ ਚਰਨਜੀਤ ਕਟਾਰੀਆ ਨਿੱਘੀ (ਕਰਨਾਲ) ਤੇ ਚੌਧਰੀ ਚਰਨਦਾਸ ਭਾਟੀਆ (ਚੰਨੀ) ਧਕਤਾਣਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵਲੋਂ 16 ਦਿਨਾਂ ਬਾਅਦ ਹੜਤਾਲ ਖ਼ਤਮ ਅਗਲੀ ਖ਼ਬਰ ਸੂਰਾਪੁਰ ਸਿਲਾਈ ਸੈਂਟਰ ਦੀ ਸਮਾਪਤੀ 'ਤੇ ਸਿਖਿਆਰਥਣਾਂ ਨੂੰ ਸਰਟੀਫਿਕੇਟ ਭੇਟ
Ad Position 24