ਮਜਾਰੀ/ਸਾਹਿਬਾ, 21 ਮਈ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਖੇਤਰ ਦੇ ਐਨ. ਆਰ. ਆਈ. ਵਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਬੱਚਿਆਂ ਦੀ ਪੜ੍ਹਾਈ ਲਈ ਖਰਚਿਆ ਜਾ ਰਿਹਾ ਹੈ | ਗੁਰਦੀਪ ਸਿੰਘ ਥਿਆੜਾ ਯੂ. ਕੇ. ਵਲੋਂ ਦਿੱਤੀ ਦਾਨ ਦੀ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਸਰਕਾਰੀ ਹਾਈ ਸਕੂਲ, ਛਦੌੜੀ ਵਿਖੇ ਸਮਾਰਟ ਕੰਪਿਊਟਰ ਲੈਬ ਦੇ ਕਮਰੇ ਦਾ ਉਦਘਾਟਨ ਕੈਪਟਨ ਹਰਬੰਸ ਸਿੰਘ ਥਿਆੜਾਂ ਵਲੋਂ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਕਾਸ ਵਿਚ ਐਨ. ਆਰ. ਆਈ. ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਤਾਰਾ ਰਾਣੀ ਨੇ ਦਾਨੀ ਸੱਜਣਾਂ ਦਾ ਸਕੂਲ ਦੇ ਵਿਕਾਸ ਕਾਰਜਾਂ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਹਰਨੇਕ ਸਿੰਘ, ਚਰਨਜੀਤ ਸਿੰਘ, ਮਾਸਟਰ ਸੁਖਦੇਵ ਸਿੰਘ ਥਿਆੜਾ, ਮਾਸਟਰ ਮੇਜਰ ਸਿੰਘ ਨਾਗਰਾ, ਨੰਬਰਦਾਰ ਜਰਨੈਲ ਸਿੰਘ ਨਾਗਰਾ, ਗੁਲਸ਼ਨ ਕੁਮਾਰ ਵਾਈਸ ਚੇਅਰਮੈਨ, ਸੁਰਜੀਤ ਸਿੰਘ ਚੇਅਰਮੈਨ, ਸਕੂਲ ਸਟਾਫ਼ ਸਤਵਿੰਦਰ ਸਿੰਘ ਸੈਂਭੀ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਮੈਡਮ ਗੀਤਾਂਜਲੀ ਨਾਗਰਾ, ਮੈਡਮ ਕਿਰਨ ਸ਼ਰਮਾ, ਮੈਡਮ ਅਮਨਦੀਪ ਕੌਰ, ਮਨਦੀਪ ਕੌਰ, ਰਜਿੰਦਰ ਕੁਮਾਰ ਅਤੇ ਮਿਡ-ਡੇ-ਮੀਲ ਵਰਕਰ ਸੁਖਵਿੰਦਰ ਕੌਰ, ਬਖਸੋ, ਹਾਜ਼ਰ ਸਨ |