ਕਟਾਰੀਆ, 21 ਮਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸੇਵਾਦਾਰ ਫਰਿੰਦਰ ਹੀਰਾ, ਅਫਸਰ ਸਤਪਾਲ ਹੀਰਾ, ਜਸਵੀਰ ਸ਼ੀਰਾ, ਬਾਬਾ ਚੈਨ ਰਾਮ ਹੀਰਾ ਤੇ ਸੇਵਾਦਾਰ ਸਤਪਾਲ ਹੀਰਾ ਜੰਡਿਆਲਾ ਆਦਿ ਸੇਵਾਦਾਰਾਂ ਦੀ ਅਗਵਾਈ 'ਚ ਹੀਰ ਜਠੇਰਿਆਂ ਦੀ ਯਾਦ 'ਚ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ | ਪਹਿਲੇ ਦਿਨ ਚਿਰਾਗ ਰੌਸ਼ਨ ਕਰਨ ਤੋਂ ਬਾਅਦ ਸ਼ਬਦ ਚੌਂਕੀ ਲਗਾਈ ਗਈ | ਮੇਲੇ ਦੇ ਦੂਜੇ ਦਿਨ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਗਾਇਕ ਆਰ. ਜੋਗੀ ਦਾ ਸਨਮਾਨ ਕੀਤਾ | ਸਤਵਿੰਦਰ ਸਿੰਘ ਹੀਰਾ ਨੇ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਉਂਣੇ ਚਾਹੀਦੇ ਹਨ ਕਿਉਂਕਿ ਧਾਰਮਿਕ ਸਮਾਗਮ ਸਾਡੀ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ | ਸੰਤ ਹਾਕਮ ਦਾਸ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਮੇਲੇ ਦੌਰਾਨ ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਹਾਕਮ ਦਾਸ ਤੇ ਦਾਨੀ ਸੱਜਣਾਂ ਦਾ ਸੇਵਾਦਾਰਾਂ ਵਲੋਂ ਸਨਮਾਨ ਕੀਤਾ | ਸੇਵਾਦਾਰ ਫਰਿੰਦਰ ਹੀਰਾ, ਅਫਸਰ ਸਤਪਾਲ ਹੀਰਾ, ਜਸਵੀਰ ਸ਼ੀਰਾ ਆਦਿ ਸੇਵਾਦਾਰਾਂ ਨੇ ਦਾਨੀ ਸੱਜਣਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਮੇਲੇ ਦੌਰਾਨ ਚਾਹ ਪਕੌੜਿਆਂ ਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਪਿਆਰਾ ਰਾਮ ਹੀਰ ਮੁਕਤਸਰ, ਸਤਪਾਲ ਹੀਰਾ ਜੰਡਿਆਲਾ, ਹਰਬੰਸ ਹੀਰਾ, ਬਾਬਾ ਚੈਨ ਰਾਮ, ਹੰਸ ਰਾਜ ਹੀਰਾ, ਸਤਪਾਲ ਸਿਮਕ, ਭਜੀ ਲਾਖਾ, ਬੂਟਾ ਰਾਮ ਬੈਂਸ, ਸੋਹਣ ਲਾਲ ਹੀਰਾ, ਕੁਲਵਿੰਦਰ ਕਿੰਦੀ, ਦੇਸ ਰਾਜ ਹੀਰਾ, ਸਰਪੰਚ ਡਾ. ਜਗਨ ਨਾਥ ਹੀਰਾ, ਜਸਵੰਤ ਹੀਰਾ, ਮਨੋਜ ਕੁਮਾਰ ਹੀਰਾ, ਮੈਡਮ ਨਛੱਤਰ ਕੌਰ ਹੀਰਾ, ਜੋਗਿੰਦਰ ਕੌਰ ਹੀਰਾ, ਸੀਮਾ ਹੀਰਾ, ਸੁਿਲੰਦਰ ਪਾਲ ਅਹੀਰ, ਸਾਬਕਾ ਬੈਂਕ ਮੈਨੇਜਰ ਸੁਿਲੰਦਰ ਪਾਲ ਸਿੰਘ ਹੀਰਾ, ਮਨਜੀਤ ਕੌਰ ਹੀਰਾ, ਤਜਿੰਦਰ ਹੀਰਾ, ਦਿਨੇਸ਼ ਹੀਰਾ, ਸੋਮ ਲਾਲ ਹੀਰਾ, ਬੱਬੂ ਹੀਰਾ, ਬਚਨ ਦਾਸ ਹੀਰਾ, ਮੈਨੇਜਰ ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਜੱਸੀ ਹੀਰਾ, ਆਯੁਸ਼ ਹੀਰਾ, ਕੁਲਵਿੰਦਰ ਕੌਰ ਹੀਰਾ, ਰੇਸ਼ਮ ਕੌਰ ਹੀਰਾ, ਹਰਮੇਸ਼ ਲਾਲ ਹੀਰਾ, ਅਰਜਨ ਰਾਮ ਕਾਲਾ, ਪ੍ਰਵੀਨ ਹੀਰਾ, ਸੀਤਲ ਕੌਰ ਹੀਰਾ, ਸੁਰਿੰਦਰ ਕੌਰ, ਕਮਲਜੀਤ ਕੌਰ, ਭਜਨ ਕੌਰ, ਭਜਨ ਸਿੰਘ ਚੰਡੀਗੜ੍ਹ, ਅਮਰ ਚੰਦ ਹੀਰਾ ਚੰਡੀਗੜ੍ਹ, ਮਨਜੀਤ ਸਿੰਘ ਹੀਰਾ ਦਿੱਲੀ, ਸੋਹਣ ਲਾਲ ਹੀਰਾ, ਅਮਰਜੀਤ ਹੀਰਾ, ਪਾਲੀ ਹੀਰਾ ਆਦਿ ਹਾਜ਼ਰ ਸਨ |