14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

18ਵੀਂ ਬਰਸੀ 'ਤੇ ਵਿਸ਼ੇਸ਼- ਸਮਾਜ ਸੇਵੀ ਬਾਬੂ ਮੇਲਾ ਰਾਮ ਭੂੰਬਲਾ

Ad Position 21
No active advertisement
ਅਜੀਤ ਡੈਸਕ 23-05-2026
ਟੱਪਰੀਆਂ ਖੁਰਦ-ਬਾਬੂ ਮੇਲਾ ਰਾਮ ਭੂੰਬਲਾ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮਵਰ ਪਿੰਡ ਭੂਰੀਵਾਲੇ ਮਾਲੇਵਾਲ ਕੰਢੀ ਵਿਖੇ ਮਾਤਾ ਸਵ: ਸ੍ਰੀਮਤੀ ਦੁੱਲੀ ਦੀ ਕੁੱਖੋਂ ਪਿਤਾ ਚੌ. ਸਵ: ਖੇਰੂ ਰਾਮ ਭੂੰਬਲਾ ਦੇ ਗ੍ਰਹਿ ਵਿਖੇ 4 ਮਾਰਚ 1922 ਨੂੰ ਹੋਇਆ | ਆਪ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਤੇ ਸਮਾਜ ਸੇਵੀ ਕਾਰਜਾਂ ਦੇ ਲਈ ਲਗਾਇਆ | ਜਿਥੇ ਆਪ ਨੇ ਆਪਣੇ ਬੱਲਬੂਤੇ 'ਤੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਉਥੇ ਰਾਜਨੀਤੀ ਦੇ ਖੇਤਰ ਵਿਚ ਵੀ ਅਮਿੱਟ ਯਾਦਾਂ ਛੱਡੀਆਂ | ਆਪ ਦੀ ਸਮਾਜ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਆਪ ਨੂੰ ਕਾਂਗਰਸ ਪਾਰਟੀ ਦੇ ਕਈ ਵਾਰ ਵੱਖ-ਵੱਖ ਅਹੁਦਿਆਂ ਦੀ ਚੋਣ ਵੀ ਲੜਾਈ ਤੇ ਆਪ ਕਾਫੀ ਸਮਾਂ ਕੰਢੀ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ | ਆਪ ਨੇ ਐਮ. ਆਰ. ਭੂੰਬਲਾ ਐਂਡ ਸੰਨਜ ਦੇ ਨਾਂਅ ਹੇਠ ਪੰਜਾਬ ਹਰਿਆਣਾ ਵਿਚ ਆਪਣੀ ਇੰਡਸਟਰੀ ਲਗਾਈ | ਪਿੰਡ ਦੇ ਸਰਕਾਰੀ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਣ ਵਾਲੇ ਬਾਬੂ ਮੇਲਾ ਰਾਮ ਭੂੰਬਲਾ ਨੇ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਯਤਨ ਤੇ ਦਾਨ ਕੀਤਾ | 2006 ਵਿਚ ਸਿੱਖਿਆ ਵਿਭਾਗ ਨੇ ਆਪ ਵਲੋਂ ਮਾਲੇਵਾਲ ਸਕੂਲ ਲਈ ਕੀਤੇ ਕੰਮਾਂ ਕਰਕੇ ਮਾਲੇਵਾਲ ਸਕੂਲ ਦਾ ਨਾਂਅ ਵੀ ਆਪ ਦੇ ਨਾਂਅ 'ਤੇ ਕਰ ਦਿੱਤਾ ਤੇ ਅੱਜ ਇਹ ਸਕੂਲ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਆਪ 23 ਮਈ 2008 ਨੂੰ ਅਕਾਲ ਚਲਾਣਾ ਕਰ ਗਏ | ਬਾਬੂ ਮੇਲਾ ਰਾਮ ਭੂੰਬਲਾ ਦੇ ਬੇਟੇ ਉਂਕਾਰ ਭੂੰਬਲਾ, ਸਤਪਾਲ ਭੂੰਬਲਾ, ਸੁਰਿੰਦਰ ਭੂੰਬਲਾ, ਸ਼ੁਰੇਸ਼ ਭੂੰਬਲਾ ਤੇ ਪਰਿਵਾਰ ਵਲੋਂ ਉਨ੍ਹਾਂ ਦੀ 18ਵੀਂ ਬਰਸੀ 23 ਮਈ ਨੂੰ ਮਹਾਰਾਜ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਆਗਿਆ ਦੇ ਅਨੁਸਾਰ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਪਰਿਵਾਰ ਵਲੋਂ ਸਵੇਰੇ 11 ਵਜੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਸ਼ਰਧਾਂਜਲੀ ਸਮਾਗਮ ਤੋਂ ਬਾਅਦ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਵਰਦੀਆਂ, ਬੂਟ, ਸ਼ਟੇਸ਼ਨਰੀ ਦਿੱਤੀ ਜਾਵੇਗੀ |
- ਬੂਥਗੜ੍ਹੀਆ
Ad Position 22
No active advertisement
ਪਿਛਲੀ ਖ਼ਬਰ 18ਵੀਂ ਬਰਸੀ 'ਤੇ ਵਿਸ਼ੇਸ਼- ਸਮਾਜ ਸੇਵੀ ਬਾਬੂ ਮੇਲਾ ਰਾਮ ਭੂੰਬਲਾ ਅਗਲੀ ਖ਼ਬਰ ਬਿਜਲੀ ਮਹਿਕਮਾ ਕਰ ਰਿਹਾ ਦਿਹਾਤੀ ਇਲਾਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ-ਸ਼ੁਭਾਸ਼ ਬਾਂਠ
Ad Position 24