14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਧਾਇਕ ਡਾ. ਨਛੱਤਰ ਪਾਲ ਵਲੋਂ ਮੋਨਿਕਾ ਰਾਣੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਵਲੋਂ ਨਗਰ ਕੌਂਸਲ ਨਵਾਂਸ਼ਹਿਰ ਦੇ ਵਾਰਡ ਨੰਬਰ 14 ਤੋਂ ਬਸਪਾ ਦੇ ਉਮੀਦਵਾਰ ਸ੍ਰੀਮਤੀ ਮੋਨਿਕਾ ਰਾਣੀ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਤੇ ਸ੍ਰੀਮਤੀ ਮੋਨਿਕਾ ਰਾਣੀ ਦੀ ਚੋਣ ਕੰਪੇਨਿੰਗ ਨੂੰ ਹੁੰਗਾਰਾ ਦਿੰਦਿਆਂ ਵਿਧਾਇਕ ਡਾ. ਨਛੱਤਰ ਪਾਲ ਵਲੋਂ ਸ੍ਰੀਮਤੀ ਮੋਨਿਕਾ ਰਾਣੀ ਦੀ ਟੀਮ ਨਾਲ ਘਰ-ਘਰ ਜਾ ਕੇ ਸਮੂਹ ਵਾਰਡ ਵਾਸੀਆਂ ਨੂੰ ਸ੍ਰੀਮਤੀ ਮੋਨਿਕਾ ਰਾਣੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾ ਕੇ ਨਗਰ ਕੌਸਲ ਨਵਾਂ ਸ਼ਹਿਰ ਵਿੱਚ ਭੇਜਣ ਦੀ ਬੇਨਤੀ ਕੀਤੀ ਕਿਉਂਕਿ ਸ੍ਰੀਮਤੀ ਮੋਨਿਕਾ ਰਾਣੀ ਪੜ੍ਹੇ ਲਿਖੇ ਇਮਾਨਦਾਰ ਮਿਹਨਤੀ ਅਤੇ ਸਮਾਜ ਸੇਵਕ ਹਨ | ਇਸ ਲਈ ਤੁਸੀਂ ਇਨ੍ਹਾਂ ਨੂੰ ਕਾਮਯਾਬ ਕਰਕੇ ਨਗਰ ਕੌਂਸਲ ਨਵਾਂਸ਼ਹਿਰ ਵਿਚ ਭੇਜੋ ਤਾਂ ਜੋ ਇਸ ਮਹੱਲੇ ਦੇ ਵਿਕਾਸ 'ਚ ਆਪਣਾ ਯੋਗਦਾਨ ਪਾ ਸਕੇ ਕਿਉਂਕਿ ਮੁਹੱਲਾ ਗੁਰੂ ਰਵਿਦਾਸ ਦੀਆਂ ਗਲੀਆਂ ਤੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਇਥੋਂ ਦੇ ਜੋ ਵੀ ਪੁਰਾਣੇ ਐਮ. ਸੀ. ਸੀ ਸਨ | ਉਨ੍ਹਾਂ ਨੇ ਮੁਹੱਲੇ ਦੇ ਵਿਕਾਸ ਕਰਵਾਉਣ ਵਿਚ ਕੋਈ ਖਾਸ ਯੋਗਦਾਨ ਨਹੀਂ ਪਾਇਆ ਤੇ ਨਾ ਹੀ ਨਗਰ ਕੌਸਲ ਨਵਾਂ ਸ਼ਹਿਰ ਤੋਂ ਆਪਣੇ ਮਹੱਲੇ ਲਈ ਕੋਈ ਖਾਸ ਪੈਕੇਜ ਲੈ ਕੇ ਆਏ, ਜਿਸ ਨਾਲ ਮੁਹੱਲੇ ਦਾ ਵਿਕਾਸ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਪਿਛੜ ਕੇ ਰਹਿ ਚੁੱਕਾ ਹੈ | ਇਸ ਮੌਕੇ ਸਰਬਜੀਤ ਜਾਫਰਪੁਰ, ਪ੍ਰੇਮ ਰਤਨ, ਸੁਰਿੰਦਰ ਪਾਲ, ਸਰਵਨ ਰਾਮ, ਧਰਮਪਾਲ, ਗਿਆਨ ਚੰਦ, ਪੁਰਸ਼ੋਤਮ ਲੱਧੜ, ਪ੍ਰੇਮ ਲਾਲ, ਅਮਿਤ ਬਾਲੀ, ਵਿਜੇ ਕੁਮਾਰ,
Ad Position 22
No active advertisement
ਪਿਛਲੀ ਖ਼ਬਰ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ-ਚੇਤਲੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ-ਭਾਰਟਾ
Ad Position 24