28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭੁੰਗ ਨਾਲ ਭਰਿਆ ਟਰੈਕਟਰ ਟਰਾਲੀ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟਿਆ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 24-05-2026

ਕਾਠਗੜ੍ਹ, 23 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਕਮਾਲਪੁਰ ਦੇ ਕੱਟ ਕੋਲ ਭੁੰਗ ਨਾਲ ਭਰਿਆ ਟਰੈਕਟਰ ਟਰਾਲੀ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੁੰਗ ਨਾ ਭਰਿਆ ਓਵਰਲੋਡ ਟਰੈਕਟਰ ਟਰਾਲੀ ਬਲਾਚੌਰ ਸਾਈਡ ਤੋਂ ਬਣਾ ਪ੍ਰਾਈਵੇਟ ਫੈਕਟਰੀ ਵਿਖੇ ਭੁੰਗ ਲੈ ਕੇ ਜਾ ਰਿਹਾ ਸੀ | ਜਦੋਂ ਇਹ ਭੁੰਗ ਨਾਲ ਭਰਿਆ ਟਰੈਕਟਰ ਟਰਾਲੀ ਕਮਾਲਪੁਰ ਕੱਟ ਦੇ ਕੋਲ ਪਹੁੰਚਿਆ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਟਰੈਕਟਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ | ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਆਵਾਜਾਈ ਵੰਨ ਵੇ ਕਰਨੀ ਪਈ ਪਰ ਸੋਚਣ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਓਵਰਲੋਡ ਟਰੈਕਟਰ ਟਰਾਲੀਆਂ ਹਰ ਰੋਜ਼ ਸੜਕ ਦੇ ਕਿਨਾਰੇ ਜਾਂ ਸੜਕ ਦੇ ਵਿਚਕਾਰ ਪਲਟੀਆਂ ਰਹਿੰਦੀਆਂ ਤੇ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਆਖਰ ਨੱਥ ਕੋਣ ਪਾਵੇਗਾ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰੈਕਟਰ ਟਰਾਲੀਆਂ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਨਿਕਲੀ ਫੂਕ, ਵਿਕਾਸ ਨੂੰ ਬਿਆਨ ਕਰਦੀ ਰਾਹੋਂ-ਮੱਤੇਵਾੜਾ ਸੜਕ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਜ਼ੋਨ ਨਵਾਂਸ਼ਹਿਰ ਵਲੋਂ ਤਾਂਤਰਿਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ
Ad Position 24