30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਿਹਤ ਸੇਵਾਵਾਂ ਦੀ ਗੁਣਵੱਤਾ ਸਹੀ ਰਿਪੋਰਟਿੰਗ ਨਾਲ ਹੀ ਸੰਭਵ-ਸਿਵਲ ਸਰਜਨ

Ad Position 21
No active advertisement
ਅਜੀਤ ਡੈਸਕ 24-05-2026
ਨਵਾਂਸ਼ਹਿਰ, 23 ਮਈ (ਦੀਦਾਰ ਸਿੰਘ ਸ਼ੇਤਰਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ 'ਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਅਤੇ ਡਿਜਿਟਲ ਡਾਟਾ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵਾਂਸ਼ਹਿਰ ਤੇ ਬੰਗਾ ਅਰਬਨ ਖੇਤਰਾਂ ਦੀਆਂ ਐੱਲ. ਐੱਚ. ਵੀਜ਼, ਏ. ਐੱਨ. ਐੱਮਜ਼, ਸੂਚਨਾ ਸਹਾਇਕਾਂ ਲਈ ਰੀਪ੍ਰੋਡਕਟਿਸ ਤੇ ਬਾਲ ਸਿਹਤ (ਆਰ. ਸੀ. ਐੱਚ.) ਤੇ ਸਿਹਤ ਪ੍ਰਬੰਧਨ ਸੂਚਨਾ ਸਿਸਟਮ (ਐੱਚ. ਐੱਮ. ਆਈ. ਐੱਸ.) ਸੰਬੰਧੀ ਵਿਸਤਿ੍ਤ ਟ੍ਰੇਨਿੰਗ ਕਰਵਾਈ ਗਈ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜਿਟਲ ਪਲੇਟਫਾਰਮਾਂ ਦੀ ਭੂਮਿਕਾ ਨੂੰ ਉਤਸ਼ਾਹਿਤ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜੇ ਡਾਟਾ ਸਹੀ ਹੋਵੇਗਾ ਤਾਂ ਯੋਜਨਾਵਾਂ ਦੀ ਯੋਜਨਾ ਬਣਾਉਣ ਤੇ ਲਾਗੂ ਕਰਨ 'ਚ ਤੇਜ਼ੀ ਆਵੇਗੀ, ਜਿਸ ਨਾਲ ਲੋਕਾਂ ਤੱਕ ਸਿਹਤ ਸੇਵਾਵਾਂ ਦਾ ਲਾਭ ਸਮੇਂ ਸਿਰ ਪਹੁੰਚੇਗਾ | ਉਨ੍ਹਾਂ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ | ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਸਿਰਫ ਜਾਣਕਾਰੀ ਤੱਕ ਸੀਮਿਤ ਨਹੀਂ, ਸਗੋਂ ਪ੍ਰੈਕਟਿਕਲ ਸਿੱਖਣ ਦਾ ਵੀ ਇਕ ਮਹੱਤਵਪੂਰਨ ਮੰਚ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਟ੍ਰੇਨਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ 'ਚ ਸਿਹਤ ਪ੍ਰੋਗਰਾਮਾਂ ਦੀ ਸਫਲਤਾ ਡਾਟਾ ਦੀ ਸ਼ੁੱਧਤਾ, ਸਹੀ ਅਤੇ ਸਮੇਂ-ਸਿਰ ਡਾਟਾ ਐਂਟਰੀ ਤੇ ਵਿਸ਼ਲੇਸ਼ਣ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰ. ਸੀ. ਐੱਚ. ਤੇ ਐੱਚ. ਐੱਮ. ਆਈ. ਐੱਸ. ਪੋਰਟਲਾਂ ਦੀ ਸਹੀ ਵਰਤੋਂ ਨਾਲ ਮਾਤਾ ਤੇ ਬੱਚੇ ਦੀ ਸਿਹਤ ਨਾਲ ਜੁੜੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ | ਜਿਸ ਨਾਲ ਮਾਤਾ ਅਤੇ ਸ਼ਿਸ਼ੂ ਮੌਤ ਦਰ ਵਿਚ ਕਮੀ ਲਿਆਉਣ ਵਿਚ ਵੀ ਮਦਦ ਮਿਲੇਗੀ | ਇਸ ਮੌਕੇ ਐੱਚ. ਐੱਮ. ਆਈ. ਐੱਸ. ਡਿਵੀਜ਼ਨਲ ਕੋਆਰਡੀਨੇਟਰ ਮੋਹਿਤ ਗਰੋਵਰ ਨੇ ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਡਾਟਾ ਐਂਟਰੀ ਦੇ ਨਵੇਂ ਮਾਪਦੰਡਾਂ, ਰਿਪੋਰਟਿੰਗ ਪ੍ਰਣਾਲੀ ਤੇ ਆਨਲਾਈਨ ਮਾਨੀਟਰਿੰਗ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਜਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਤੇ ਜ਼ਿਲ੍ਹਾ ਨਿਗਰਾਨ ਤੇ ਮੁਲਾਣਕ ਅਫਸਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਸਮਾਗਮਾਂ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਸੰਤ ਸੁਰਿੰਦਰ ਦਾਸ ਅਗਲੀ ਖ਼ਬਰ ਬਲਾਚੌਰ ਹਲਕਾ ਵਿਕਾਸ ਦੀਆਂ ਬੁਲੰਦੀਆਂ ਛੂਹ ਰਿਹਾ-ਵਿਧਾਇਕਾ ਸੰਤੋਸ਼ ਕਟਾਰੀਆ
Ad Position 24