30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਮਰਦੀਪ ਸਕੂਲ ਵਿਖੇ ਡਾ. ਹਰਭਜਨ ਸਿੰਘ ਕਰਨਾਣਾ ਹੋਏ ਵਿਦਿਆਰਥੀਆਂ ਦੇ ਰੂਬਰੂ

Ad Position 21
No active advertisement
ਅਜੀਤ ਡੈਸਕ 24-05-2026
ਮੁਕੰਦਪੁਰ, 23 ਮਈ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸੈਮੀਨਾਰ ਹਾਲ 'ਚ ਇਕ ਪ੍ਰੋਗਰਾਮ ਕਰਵਾਇਆ | ਸਕੂਲ 'ਚ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਅਕਸਰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਜਾਂਦਾ ਹੈ | ਇਸੇ ਲੜੀ ਤਹਿਤ ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਐਵਾਰਡੀ ਪੰਜਾਬ ਵਿਧਾਨ ਸਭਾ ਸਕੂਲ ਵਿਦਿਆਰਥੀਆਂ ਦੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਸਕੂਲ ਪੁੱਜੇ | ਸਭ ਤੋਂ ਪਹਿਲਾਂ ਸਕੂਲ ਪਿ੍ੰਸੀਪਲ ਪਰਮਜੀਤ ਕੌਰ ਨੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ | ਉਪਰੰਤ ਸਕੂਲ ਵਲੋਂ ਉਨ੍ਹਾਂ ਦਾ ਖੂਬਸੂਰਤ ਫੁੱਲਾਂ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ | ਇਸ ਤੋਂ ਬਾਅਦ ਡਾ. ਹਰਭਜਨ ਸਿੰਘ ਕਰਨਾਣਾ ਵਿਦਿਆਰਥੀਆਂ ਦੇ ਰੂਬਰੂ ਹੋਏ ਤੇ ਉਨ੍ਹਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ 'ਚ ਵਿਦਿਆਰਥੀਆਂ ਨੂੰ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਜ਼ਿੰਦਗੀ ਵਿਚ ਆਪਣਾ ਟੀਚਾ ਤਹਿ ਕਰਨ ਬਾਰੇ ਦੱਸਿਆ | ਉਨ੍ਹਾਂ ਆਖਿਆ ਕਿ ਅਧਿਆਪਕਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨੀ ਹੈ | ਵਿਦਿਆਰਥੀਆਂ ਨੇ ਵੀ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਿਆ | ਮੰਚ ਸੰਚਾਲਨ ਦੀ ਭੂਮਿਕਾ ਲੈਕ. ਬਲਵਿੰਦਰ ਸਿੰਘ ਦੁਆਰਾ ਨਿਭਾਈ ਗਈ | ਇਸ ਮੌਕੇ ਸਰਦਾਰ ਗੁਰਚਰਨ ਸਿੰਘ ਸ਼ੇਰਗਿੱਲ, ਬਾਨੀ ਚੇਅਰਮੈਨ ਅਮਰਦੀਪ ਸੰਸਥਾਵਾਂ, ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀ. ਟੀ. ਏ., ਕਾਲਜ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ, ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਬੰਗਾ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਸਫਲਤਾਪੂਰਵਕ ਸਮਾਪਤ ਅਗਲੀ ਖ਼ਬਰ ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਸਮਾਗਮਾਂ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਸੰਤ ਸੁਰਿੰਦਰ ਦਾਸ
Ad Position 24