30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਿੱਧ ਬਾਬਾ ਜੰਬੂਜੀਤ ਦੇ ਅਸਥਾਨ ਨੂੰ ਬਣਨ ਜਾ ਰਹੀ ਸੜਕ ਦਾ 'ਆਪ' ਆਗੂ ਕਟਾਰੀਆ ਵਲੋਂ ਦੌਰਾ

Ad Position 21
No active advertisement
ਅਜੀਤ ਡੈਸਕ 24-05-2026
ਟੱਪਰੀਆਂ ਖੁਰਦ, 23 ਮਈ (ਬੂਥਗੜ੍ਹੀਆ)-ਪਿੰਡ ਭੂਰੀਵਾਲੇ ਮਾਲੇਵਾਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ 'ਚ ਸਥਿਤ ਸਿੱਧ ਬਾਬਾ ਜੰਬੂਜੀਤ ਦੇ ਧਾਰਮਿਕ ਅਸਥਾਨ ਨੂੰ ਜਾਣ ਵਾਲੀ ਸੜਕ ਜੋ ਕਿ ਅੱਜ ਤੋਂ ਕੁੱਝ ਸਾਲ ਪਹਿਲੇ ਬਣਾਈ ਗਈ ਸੀ ਜਿਸ ਦੇ ਹਾਲਤ ਖਸਤਾ ਤੇ ਚੋੜਾਈ ਘੱਟ ਹੋਣ ਦੇ ਕਾਰਨ ਬਾਬਾ ਜੰਬੂਜੀਤ ਦੇ ਅਸਥਾਨ 'ਤੇ ਸਾਵਣ ਦੇ ਮਾਹੀਨੇ ਦੇ ਐਤਵਾਰ ਨੂੰ ਲੱਗਦੇ ਸਲਾਨਾ ਜੋੜ ਮੇਲੇ 'ਚ ਸੰਗਤਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਮੁਸ਼ਕਿਲ ਨੂੰ ਦੇਖਦੇ ਹੋਏ ਮੰਦਿਰ ਕਮੇਟੀ ਬਾਬਾ ਜੰਬੂਜੀਤ ਤੇ ਸਮੂਹ ਨਗਰ ਵਾਸੀਆਂ ਵੱਲੋਂ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਕੋਲ ਸੜਕ ਦੇ ਨਵਨੀਕਰਨ ਦੀ ਮੰਗ ਰੱਖੀ ਸੀ | ਜਿਸ ਨੁੰ ਹਲਕਾ ਵਿਧਾਇਕਾ ਦੇ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ | ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਸੜਕ ਦੇ ਨਵਨੀਕਰਨ ਦੇ ਵਿਕਾਸ ਕਾਰਜਾਂ ਦਾ ਮੌਕਾ ਦੇਖਣ ਦੇ ਲਈ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਸੜਕ 'ਤੇ ਪਹੁੰਚੇ | ਇਸ ਮੌਕੇ ਗੱਲਬਾਤ ਕਰਦਿਆਂ ਅਸ਼ੋਕ ਕਟਾਰੀਆ ਨੇ ਕਿਹਾ ਕਿ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੇ ਨਗਰਾਂ ਵੱਲੋਂ ਹਲਕਾ ਵਿਧਾਇਕਾ ਕੋਲ ਸੜਕ ਦੀ ਮੰਗ ਰੱਖੀ ਸੀ, ਜਿਸਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਸਮੂਹ ਨਗਰਾਂ ਦੇ ਮੋਹਤਬਾਰਾਂ ਤੇ ਮੰਦਿਰ ਕਮੇਟੀ ਨੌਜਵਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਕਟਾਰੀਆ ਪਰਿਵਾਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ 2005 ਦੇ ਵਿੱਚ ਪਹਿਲੇ ਜਿਹੜੀ ਅਸਥਾਨ ਨੂੰ ਜੋ ਸੜਕ ਬਣੀ ਸੀ ਉਹ ਵੀ ਹਲਕਾ ਵਿਧਾਇਕਾਂ ਸ਼ੰਤੋਸ ਕਟਾਰੀਆ ਦੇ ਸੁਹਰਾ ਸਾਬਕਾ ਵਿਧਾਇਕ ਸਵ. ਰਾਮ ਕਿ੍ਸ਼ਨ ਕਟਾਰੀਆ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ਼ੰਤੋਸ ਕਟਾਰੀਆ ਦੇ ਵੱਲੋਂ ਹੀ ਬਣਾਈ ਗਈ ਸੀ ਹੁਣ ਵੀ ਸੜਕ ਦੀ ਸੇਵਾ ਕਟਾਰੀਆ ਪਰਿਵਾਰ ਦੇ ਸਹਿਯੋਗ ਸਦਕਾ ਮੁੜ ਹੋਈ ਹੈ | ਇਸ ਮੌਕੇ ਸਰਪੰਚ ਰਾਮਸਰੂਪ ਭੂੰਬਲਾ, ਸਰਪੰਚ ਸਤਨਾਮ ਕਟਵਾਰਾ, ਪਵਨ ਕੁਮਾਰ ਰੀਠੂ, ਬਲਬੀਰ ਭੂੰਬਲਾ, ਧਰਮ ਚੰਦ ਦੇਦੜ, ਓਮ ਪ੍ਰਕਾਸ਼, ਵਿੱਕੀ ਕਟਾਰੀਆ, ਅੱਛਰ ਦਾਸ, ਰਾਮ ਪਾਲ, ਸੇਠੀ ਭੂੰਬਲਾ, ਨਵੀਨ ਕੁਮਾਰ, ਕਾਕੂ ਦੇਦੜ, ਰਿੰਕੂ ਫੌਜੀ, ਨਰਿੰਦਰ ਕੁਮਾਰ, ਕਮਲਜੀਤ ਆਦਿ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਬੰਗਾ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਸਫਲਤਾਪੂਰਵਕ ਸਮਾਪਤ
Ad Position 24