30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 24-05-2026
ਬਲਾਚੌਰ, 23 ਮਈ (ਸੁਰਿੰਦਰ ਦੁੱਗਲ)-ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ 12ਵੀਂ ਸਾਇੰਸ 'ਚ ਜ਼ਿਲੇ੍ਹ 'ਚੋਂ ਅੱਵਲ ਰਹਿਣ ਵਾਲੇ ਜ਼ਿਲੇ੍ਹ ਦੇ ਹੋਣਹਾਰ ਵਿਦਿਆਰਥੀਆਂ ਨੂੰ 'ਓਲਡ ਇਜ਼ ਗੋਲਡ ਫਰੈਂਡਜ਼ ਗਰੁੱਪ ਨਵਾਂਸ਼ਹਿਰ' ਵਲੋਂ ਸੋਨ ਤਗਮੇ ਨਾਲ ਸਨਮਾਨਿਤ ਕੀਤਾ | ਇਹ ਸਨਮਾਨ ਜਸਮੀਨ ਕੌਰ ਸਪੁੱਤਰੀ ਪਰਮਿੰਦਰ ਸਿੰਘ ਬਖ਼ਸ਼ੀ, ਤਨਵੀ ਸਪੁੱਤਰੀ ਪਾਵਨ ਕੁਮਾਰ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਤਰਨਜੀਤ ਸਿੰਘ ਸਪੁੱਤਰ ਗੁਰਪਾਲ ਸਿੰਘ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਇਸ ਨਾਲ ਹੀ ਫੁੱਟਬਾਲ ਦੀ ਨੈਸ਼ਨਲ ਲੈਵਲ ਦੀ ਖਿਡਾਰਨ ਹਰਲੀਨ ਕੌਰ ਪੁੱਤਰੀ ਸਤਵੀਰ ਸਿੰਘ ਜੀਂਦੋਵਾਲ ਨੂੰ ਸਪੋਰਟ ਕਿੱਟ ਦੇ ਨਾਲ ਸਨਮਾਨਿਤ ਕੀਤਾ | ਇਸ ਦੇ ਨਾਲ ਹੀ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੌਲਤਪੁਰ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਆਸਟਰੇਲੀਆਂ ਸਪੁੱਤਰੀ ਰਘੁਵਿੰਦਰਪਾਲ ਸਿੰਘ ਵਲੋਂ ਸਕੂਲ ਦੇ ਹੈਲਪਿੰਗ ਸਟਾਫ਼ ਮੈਂਬਰ ਨੂੰ ਕੈਸ਼ ਪ੍ਰਾਈਜ਼ ਦੇ ਕੇ ਮਾਣ ਦਿੱਤਾ ਗਿਆ | ਇਸ ਮੌਕੇ ਓਲਡ ਇਜ਼ ਗੋਲਡ ਫਰੈਂਡਜ਼ ਗਰੁੱਪ ਨਵਾਂਸ਼ਹਿਰ ਦੇ ਮੁੱਖ ਸੀਨੀਅਰ ਮੈਂਬਰ ਪਰਮਿੰਦਰ ਸਿੰਘ, ਰਘੁਵਿੰਦਰ ਪਾਲ ਸਿੰਘ, ਤਰਸੇਮ ਸਿੰਘ, ਦੀਦਾਰ ਸਿੰਘ ਸਾਬਕਾ ਡੀ. ਐਸ. ਪੀ. ਨਵਾਂਸ਼ਹਿਰ, ਹਰਨੇਕ ਸਿੰਘ ਬੜਵਾ ਸਾਬਕਾ ਸਰਪੰਚ ਤੇ ਬੱਚਿਆ ਦੇ ਮਾਪੇ, ਅਧਿਆਪਕ ਤੇ ਸਮੂਹ ਸਟਾਫ਼ ਮੌਜੂਦ ਸਨ | ਇਸ ਮੌਕੇ ਸਕੂਲ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਵਲੋਂ ਵੀ ਵਧਾਈਆਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼- ਸੰਤ ਬਾਬਾ ਖੁਸ਼ੀ ਰਾਮ ਡੇਰਾ ਭਰੋਮਜਾਰਾ ਅਗਲੀ ਖ਼ਬਰ ਸਿੱਧ ਬਾਬਾ ਜੰਬੂਜੀਤ ਦੇ ਅਸਥਾਨ ਨੂੰ ਬਣਨ ਜਾ ਰਹੀ ਸੜਕ ਦਾ 'ਆਪ' ਆਗੂ ਕਟਾਰੀਆ ਵਲੋਂ ਦੌਰਾ
Ad Position 24