ਬਹਿਰਾਮ, 24 ਮਈ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਤਰਲੋਚਨ ਸਿੰਘ ਬਾਹੜਮਜਾਰਾ ਦੇ ਮਾਤਾ ਬੀਬੀ ਗਿਆਨ ਕੌਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗੁਰਦੁਆਰਾ ਸਿੰਘ ਸਭਾ ਬਾਹੜਮਜਾਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ 'ਆਪ' ਆਗੂ ਮੈਡਮ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ. ਸੀ. ਕਮਿਸ਼ਨ ਪੰਜਾਬ ਨੇ ਕਿਹਾ ਕਿ ਮਾਂ ਦੀ ਬਦੌਲਤ ਇਨਸਾਨ ਇਸ ਦੁਨੀਆ ਵਿਚ ਆਉਂਦਾ ਹੈ ਤੇ ਜੇ ਮਾਂ ਹੀ ਵਿਛੜ ਜਾਵੇ ਤਾਂ ਉਸ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ | ਇਸ ਮੌਕੇ ਬੀਬੀ ਗਗਨਦੀਪ ਕੌਰ, ਸੇਵਾਦਾਰ ਬਾਬਾ ਹਰਨਾਮ ਸਿੰਘ ਜਿਆਣ, ਬਾਬਾ ਬਲਰਾਜ ਸਿੰਘ ਜਿਆਣ, ਮਨਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ ਸਰਹਾਲਾ, ਸੰਦੀਪ ਸਿੰਘ ਬਹੂਆ, ਹਰਜਾਪ ਸਿੰਘ ਚੱਕਰਾਮੂੰ, ਮੱਖਣ ਸਿੰਘ ਸੈਕਟਰੀ, ਐਸ. ਐਚ. ਓ. ਬਹਿਰਾਮ ਰਾਮ ਪਾਲ, ਓ. ਐਸ. ਆਈ. ਜਸਕਰਨ ਸਿੰਘ ਇੰਚਾਰਜ ਮੇਹਲੀ, ਸੁਰਿੰਦਰ ਸਿੰਘ ਮੁਨਸ਼ੀ, ਰਿਟਾ. ਏ. ਐਸ. ਆਈ. ਹਰਜਿੰਦਰ ਸਿੰਘ, ਨਛੱਤਰ ਸਿੰਘ ਬੁਰਜ ਕੰਧਾਰੀ, ਲਖਵਿੰਦਰ ਸਿੰਘ, ਅਰਮਾਨ ਢਿੱਲੋਂ, ਸਤਵਿੰਦਰ ਸਿੰਘ ਮੇਹਲੀ, ਰਮਨਦੀਪ ਕੁਮਾਰ, ਮਿੰਟੂ ਫਗਵਾੜਾ, ਸਰਪੰਚ ਆਸ਼ਾ ਰਾਣੀ, ਬੀਬੀ ਸੁਖਵੀਰ ਕੌਰ, ਬੀਬੀ ਬਲਵੀਰ ਕੌਰ, ਬੀਬੀ ਨਰਿੰਦਰ ਕੌਰ, ਜਸਪ੍ਰੀਤ ਕੌਰ ਜੱਸੀ, ਰਘਵੀਰ ਸਿੰਘ ਬਹੂਆ, ਸੁਰਿੰਦਰ ਸਿੰਘ, ਇਕਬਾਲ ਸਿੰਘ, ਨਵਦੀਪ ਸਿੰਘ, ਦਿਲਬਰ ਸਿੰਘ ਪੰਡੋਰੀ ਲੱਧਾ ਸਿੰਘ, ਕੁਲਵੰਤ ਕੁਮਾਰ ਆਦਿ ਹਾਜ਼ਰ ਸਨ |