ਨਵਾਂਸ਼ਹਿਰ, 24 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਨਗਰ ਕੌਂਸਲ ਚੋਣ 'ਚ 19 ਵਾਰਡਾਂ 'ਚ ਇਸ ਸਮੇਂ 71 ਉਮੀਦਵਾਰ ਕਿਸਮਤ ਅਜਮਾਈ ਕਰ ਰਹੇ ਹਨ | ਵੱਖ-ਵੱਖ ਵਾਰਡਾਂ 'ਚ ਇਸ ਸਮੇਂ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ | ਨਵਾਂਸ਼ਹਿਰ ਦੇ ਵਾਰਡ ਨੰਬਰ ਇਕ ਤੋਂ ਕਾਂਗਰਸ ਦੇ ਲਾਲ ਚੰਦ, ਅਕਾਲੀ ਦਲ ਦੇ ਗੁਰਦੀਪ ਸਿੰਘ ਭਾਜਪਾ ਦੇ ਰਜੇਸ ਰਾਮ, ਆਮ ਆਦਮੀ ਪਾਰਟੀ ਦੇ ਬਲਵਿੰਦਰ ਕੁਮਾਰ, ਵਾਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਜਸਕਰਨ ਸਿੰਘ, ਭਾਜਪਾ ਦੇ ਕਰਨ ਕੁਮਾਰ, ਕਾਂਗਰਸ ਦੇ ਗੁਰਪ੍ਰੀਤ ਸਿੰਘ, ਅਕਾਲੀ ਦਲ ਦੇ ਕਮਲਜੀਤ ਕੌਰ, ਵਾਰਡ ਨੰਬਰ ਤਿੰਨ ਤੋਂ ਆਮ ਆਦਮੀ ਪਾਰਟੀ ਦੇ ਇੰਦਰਜੀਤ ਕੁਮਾਰ, ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ ਖਾਲਸਾ, ਭਾਜਪਾ ਦੇ ਪਲਵੀ ਅਤੇ ਕਾਂਗਰਸ ਦੇ ਰਾਜ ਕੁਮਾਰ, ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ ਦੇ ਰਜਨੀ ਬਾਲਾ, ਸ਼੍ਰੋਮਣੀ ਅਕਾਲੀ ਦਲ ਦੀ ਮਹਿੰਦਰ ਪਾਲ ਕੌਰ ਖਾਲਸਾ, ਭਾਜਪਾ ਦੀ ਬਬੀਤਾ ਕਾਲੀਆ ਅਤੇ ਕਾਂਗਰਸ ਦੀ ਗੁਰਦੇਵ ਕੌਰ, ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਦੇ ਸ਼ਿਵ ਰਾਮ, ਕਾਂਗਰਸ ਦੇ ਬਲਵਿੰਦਰ ਕੁਮਾਰ, ਅਕਾਲੀ ਦਲ ਦੇ ਜਸਵਿੰਦਰ ਸਿੰਘ ਫਤਿਹ, ਭਾਜਪਾ ਦੇ ਮਨੀਸ਼ ਸ਼ਰਮਾ, ਵਾਰਡ ਨੰਬਰ ਛੇ ਤੋਂ ਕਾਂਗਰਸ ਦੇ ਸੁਮਿਤ ਪ੍ਰਹਾਰ ਅਤੇ ਆਜ਼ਾਦ ਕੁਲਵਿੰਦਰ ਕੌਰ, ਵਾਰਡ ਨੰਬਰ ਸੱਤ ਤੋਂ ਕਾਂਗਰਸ ਦੇ ਕੁਲਵੰਤ ਕੌਰ, ਭਾਜਪਾ ਦੇ ਜਸਕਰਨ ਸੇਠੀ ਅਤੇ ਆਜ਼ਾਦ ਮਨਦੀਪ ਸਿੰਘ, ਵਾਰਡ ਨੰਬਰ ਅੱਠ ਤੋਂ ਆਮ ਆਦਮੀ ਪਾਰਟੀ ਦੇ ਸ਼ਾਲੂ, ਅਕਾਲੀ ਦਲ ਦੇ ਨਰਿੰਦਰ ਕੌਰ ਅਤੇ ਕਾਂਗਰਸ ਦੇ ਰੀਤੂ ਬਡਵਾਲ, ਵਾਰਡ ਨੰਬਰ ਨੌਂ ਤੋਂ ਆਪ ਦੇ ਦਵਿੰਦਰ ਕੁਮਾਰ, ਅਕਾਲੀ ਦਲ ਦੇ ਗੋਪਾਲ ਮੋਹਨ ਅਤੇ ਕਾਂਗਰਸ ਦੇ ਪ੍ਰਵੀਨ ਕੁਮਾਰ, ਨਿਰਮਲ ਕੁਮਾਰ ਭਾਜਪਾ ਤੋਂ ਚੋਣ ਲੜ ਰਹੇ ਹਨ | ਵਾਰਡ ਨੰਬਰ 10 ਤੋਂ ਕਾਂਗਰਸ ਦੀ ਨਿਸ਼ੂ, ਆਜ਼ਾਦ ਰੀਨਾ ਸਹਿਜਪਾਲ, ਅਕਾਲੀ ਦਲ ਦੀ ਗੁਰਮੀਤ ਕੌਰ, ਵਾਰਡ ਨੰਬਰ 11 ਤੋਂ ਕਾਂਗਰਸ ਦੇ ਵਰਿੰਦਰ ਚੋਪੜਾ, ਬਸਪਾ ਦੇ ਅਸ਼ੋਕ ਕੁਮਾਰ, ਭਾਜਪਾ ਦੇ ਜਤਿੰਦਰ ਅਬਰੋਲ, ਆਜ਼ਾਦ ਪਾਲਾ ਸਿੰਘ, ਹਮੀਦ ਕੁਮਾਰ ਆਜ਼ਾਦ ਚੋਣ ਲੜ ਰਹੇ ਹਨ | ਵਾਰਡ ਨੰਬਰ 12 ਤੋਂ 'ਆਪ' ਦੇ ਇੰਦਰਜੀਤ ਕੌਰ, ਕਾਂਗਰਸ ਦੇ ਪੂਜਾ ਸ਼ਾਰਦਾ, ਭਾਜਪਾ ਦੀ ਕਾਂਤਾ ਰਾਣੀ, ਆਜ਼ਾਦ ਸਵਆਤੀ, ਵਾਰਡ ਨੰਬਰ 13 ਤੋਂ ਆਜ਼ਾਦ ਮੱਖਣ ਸਿੰਘ ਗਰੇਵਾਲ, ਮਨੀਸ਼ ਅਗਨੀ ਹੋਤਰੀ ਭਾਜਪਾ, ਪਰਮਜੀਤ ਬਖਸ਼ੀ ਆਜ਼ਾਦ, ਵਾਰਡ ਨੰਬਰ 14 ਤੋਂ ਆਪ ਦੀ ਸੰਗੀਤਾ, ਕਾਂਗਰਸ ਦੀ ਕਸ਼ਮੀਰ ਕੌਰ, ਭਾਜਪਾ ਦੀ ਹਰਵਿੰਦਰ ਕੌਰ, ਬਸਪਾ ਦੀ ਮੋਨਿਕਾ ਰਾਣੀ ਅਤੇ ਆਜ਼ਾਦ ਸਰਬਜੀਤ ਕੌਰ, ਵਾਰਡ ਨੰਬਰ 15 ਤੋਂ ਭਾਜਪਾ ਦੇ ਚੇਤ ਰਾਮ, ਰਤਨ ਕਾਂਗਰਸ ਦੇ ਰਮਨ ਕੁਮਾਰ ਮਾਨ, ਬਸਪਾ ਦੇ ਮੁਕੇਸ਼ ਬਾਲੀ, ਆਪ ਦੇ ਹਰਿਕਿ੍ਸ਼ਨ ਚੰਦ ਲਾਲ, ਵਾਰਡ ਨੰਬਰ 16 ਤੋਂ ਕਾਂਗਰਸ ਦੀ ਪੂਜਾ ਦੇਵੀ, 'ਆਪ' ਦੀ ਵਿਸ਼ਾਲੀ, ਆਜ਼ਾਦ ਸੁਮਨ, ਵਾਰਡ ਨੰਬਰ 17 ਤੋਂ 'ਆਪ' ਦੀ ਗੁਰਪ੍ਰੀਤ ਕੌਰ, ਭਾਜਪਾ ਦੀ ਬਲਜੀਤ ਕੌਰ ਰਤਨ, ਬਸਪਾ ਦੀ ਰਜਨੀ, ਕਾਂਗਰਸ ਦੀ ਸਮਤਾ ਦੇਵੀ, ਅਕਾਲੀ ਦਲ ਦੀ ਬਾਲਾ ਗਾਂਧੀ, ਵਾਰਡ ਨੰਬਰ 18 ਤੋਂ ਬਸਪਾ ਦੀ ਪੁਸ਼ਪਾ ਦੇਵੀ, ਭਾਜਪਾ ਦੀ ਸਪਨਾ ਕੁਮਾਰੀ ਅਤੇ ਕਾਂਗਰਸ ਦੀ ਕਮਲੇਸ਼ ਰਾਣੀ, ਵਾਰਡ ਨੰਬਰ 19 ਤੋਂ 'ਆਪ' ਦੇ ਕੁਲਜਿੰਦਰ ਸਿੰਘ, ਅਕਾਲੀ ਦਲ ਦੇ ਹਰਮੇਸ਼ ਸਿੰਘ, ਭਾਜਪਾ ਦੇ ਸੰਤੋਸ਼ ਸ਼ਰਮਾ ਅਤੇ ਕਾਂਗਰਸ ਦੀ ਜਸਵੀਰ ਕੌਰ ਚੋਣ ਮੈਦਾਨ ਵਿਚ ਹਨ | ਸਾਰੇ ਉਮੀਦਵਾਰਾਂ ਵਲੋਂ ਘਰੋਂ ਘਰੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਨੁੱਕੜ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਪਾਰਟੀ ਦੇ ਆਗੂ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਯਤਨਸ਼ੀਲ ਹਨ |