28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਹੀਦ ਮਲਕੀਤ ਚੰਦ ਮੇਹਲੀ ਦੀ 38ਵੀਂ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 25-05-2026
ਬਹਿਰਾਮ, 24 ਮਈ (ਨਛੱਤਰ ਸਿੰਘ ਬਹਿਰਾਮ)-ਦੇਸ਼ ਦੀਆਂ ਅਦਾਲਤਾਂ 'ਤੇ ਆਰ. ਐਸ. ਐਸ. ਨੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਲੋਕਾਂ ਦਾ ਯਕੀਨ ਉੱਠ ਗਿਆ ਹੈ | ਕੇਂਦਰ ਦੀ ਮੋਦੀ ਸਰਕਾਰ ਅਮੀਰਾਂ, ਜਗੀਰਦਾਰਾਂ ਦੀ ਸਰਕਾਰ ਸਾਬਤ ਹੋਈ ਹੈ ਜੋ ਲੋਕਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ | ਇਹ ਸ਼ਬਦ ਸੀ. ਪੀ. ਆਈ. ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਬੰਤ ਸਿੰਘ ਬਰਾੜ ਨੇ ਪਿੰਡ ਮੇਹਲੀ ਵਿਖੇ ਕਾਮਰੇਡ ਸ਼ਹੀਦ ਮਲਕੀਤ ਚੰਦ ਮੇਹਲੀ ਦੀ 38ਵੀਂ ਬਰਸੀ ਸਮਾਗਮ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਕਾਮਰੇਡ ਮੇਹਲੀ ਆਪਸੀ ਭਾਈਚਾਰਕ ਸਾਂਝ, ਅਮੀਰੀ-ਗਰੀਬੀ ਦਾ ਪਾੜਾ ਖ਼ਤਮ ਕਰਨਾ ਚਾਹੁੰਦੇ ਸਨ ਪਰ ਸਮਾਜ ਵਿਰੋਧੀ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂ ਸੀ, ਜਿਨ੍ਹਾਂ ਨੂੰ 23 ਮਈ 1988 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ | ਉਪਰੰਤ ਜਿਥੇ ਕਾਮਰੇਡ ਮੇਹਲੀ ਨੂੰ ਸ਼ਰਧਾਂਜਲੀ ਦਿੱਤੀ ਗਈ ਉਥੇ ਸ਼ਹੀਦ ਦੀ ਯਾਦਗਾਰ 'ਤੇ ਝੰਡਾ ਵੀ ਲਹਿਰਾਇਆ ਗਿਆ | ਸ਼ਹੀਦੀ ਸਮਾਗਮ ਵਿਚ ਮਾਨਵਤਾ ਕਲਾਂ ਮੰਚ ਨਗਰ ਵਲੋਂ ਇਨਕਲਾਬੀ ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ | ਜਿਥੇ ਸਟੇਜ ਸਕੱਤਰ ਦੀ ਭੂਮਿਕਾ ਸੀ. ਪੀ. ਆਈ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਨਰੰਜਣ ਦਾਸ ਮੇਹਲੀ ਤੇ ਕਾਮਰੇਡ ਹੁਸਨ ਲਾਲ ਮੇਹਲੀ ਨੇ ਨਿਭਾਈ ਉਥੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਕਾਮਰੇਡ ਬੰਤ ਸਿੰਘ ਬਰਾੜ, ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਗੁਰਮੱਖ ਸਿੰਘ ਫਰਾਲਾ, ਬੀਬੀ ਗੁਰਬਖਸ਼ ਕੌਰ ਰਾਹੋਂ, ਸਤਨਾਮ ਸਿੰਘ ਚਾਹਲ, ਨਰਿੰਦਰ ਕਾਲੀਆਂ, ਜੁਝਾਰ ਸਿੰਘ ਕੁੱਕੜ ਮਜਾਰਾ, ਨਰਿੰਦਰ ਬੁਰਜ, ਦੇਸ ਰਾਜ ਬੀਕਾ, ਕਰਨੈਲ ਸਿੰਘ ਕਰਨਾਣਾ, ਅਰਜਨ ਸਿੰਘ ਗੜਗੱਜ, ਧਰਮਪਾਲ ਸਿਆਣਾ, ਮਨੋਹਰ ਲਾਲ ਸੰਧੀ, ਹੁਸਨ ਲਾਲ, ਸੁਰਿੰਦਰ ਪਾਲ, ਅਮਰਜੀਤ ਮੇਹਲੀ, ਸ਼ੀਲਾ ਰਾਣੀ, ਗੁਰਮੀਤ ਰਾਮ, ਰਾਮ ਲਾਲ, ਹਰਮੇਸ਼ ਲਾਲ, ਬੁੱਧ ਪ੍ਰਕਾਸ਼ ਸ਼ੌਂਕੀ, ਤਰਸੇਮ ਲਾਲ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ. ਬੀ. ਏ. ਜਮਾਤ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਿੰਡ ਨਵਾਂਗਰਾਂ ਦੇ ਹਰਮੇਸ਼ ਸਿੰਘ ਭਾਟੀਆ ਕੰਬੀ ਕੈਨੇਡਾ ਨਹੀਂ ਰਹੇ
Ad Position 24