25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਜਲਦ ਹੀ ਸਨਮਾਨ ਕੀਤਾ ਜਾਵੇਗਾ-ਮਹਿੰਦਰ ਚੰਦ

Ad Position 21
No active advertisement
ਅਜੀਤ ਡੈਸਕ 26-05-2026
ਸੜੋਆ, 25 ਮਈ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ ਕੈਪਟਨ ਤਰਸੇਮ ਸਿੰਘ ਦੇ ਗ੍ਰਹਿ ਪਿੰਡ ਖੁਰਦਾਂ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਮਾ. ਮਹਿੰਦਰ ਚੰਦ ਪੋਜੇਵਾਲ ਵਲੋਂ ਕੀਤੀ ਗਈ | ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵੱਖ-ਵੱਖ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਦਸਵੀਂ ਤੇ ਬਾਰ੍ਹਵੀ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਇਸ ਵਾਰ ਵੱਖ-ਵੱਖ ਜਮਾਤਾਂ ਲਈ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਨਾਵਾਂ ਦੀ ਘੋਖ ਕੀਤੀ ਗਈ | ਮੀਟਿੰਗ ਦੌਰਾਨ ਸੁਸਾਇਟੀ ਦੇ ਪ੍ਰਧਾਨ ਪ੍ਰੋ: ਵਰਿੰਦਰ ਕੁਮਾਰ, ਚੇਅਰਮੈਨ ਨਾਜ਼ਰ ਰਾਮ ਮਾਨ ਤੇ ਜਗਮੋਹਣ ਸਿੰਘ ਨੌਰਦ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਬੱਚਿਆ ਬਾਰੇ ਸੁਸਾਇਟੀ ਮੈਂਬਰਾਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਇਸ ਵਾਰ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਬਾਰ੍ਹਵੀਂ ਜਮਾਤ ਵਿਚ ਪਿੰਡ ਲੋਹਟ ਦੀ ਇਕ ਗ਼ਰੀਬ ਪਰਿਵਾਰ ਦੀ ਬੇਟੀ ਹਰਸਿਮਰਨ ਪੁੱਤਰੀ ਰਾਮ ਜੀਤ ਵਾਸੀ ਪਿੰਡ ਲੋਹਟ ਜਿਸ ਨੇ ਕਾਮਰਸ ਸਟਰੀਮ ਵਿਚ 500 ਅੰਕਾਂ 'ਚੋਂ 491 ਅੰਕ ਪ੍ਰਾਪਤ ਕਰਕੇ ਆਲ ਓਵਰ ਪੰਜਾਬ 'ਚੋਂ 10ਵਾਂ ਅਤੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਪੂਰੇ ਪੰਜਾਬ ਅੰਦਰ ਰੌਸ਼ਨ ਕੀਤਾ ਹੈ, ਜੋ ਮਾਪਿਆਂ, ਸਕੂਲ ਅਧਿਆਪਕਾਂ ਤੇ ਸਾਡੇ ਲਈ ਬਹੁਤ ਮਾਣ ਵਾਲ ਗੱਲ ਹੈ | ਸੁਸਾਇਟੀ ਦੇ ਸੀਨੀਅਰ ਮੈਂਬਰ ਤੇ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਦੇ ਕਾਰਜਕਾਰੀ ਪਿੰ੍ਰਸੀਪਲ ਜਗਮੋਹਣ ਸਿੰਘ ਨੌਰਦ ਨੇ ਕਿਹਾ ਕਿ ਇਸ ਸਫਲਤਾ ਲਈ ਸਮੂਹ ਸਟਾਫ਼, ਹੋਣਹਾਰ ਵਿਦਿਆਰਥਣ ਹਰਸਿਮਰਨ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜੋ ਵਧਾਈ ਦੇ ਪਾਤਰ ਹਨ | ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਇਸ ਵਿਦਿਆਰਥਣ ਨੂੰ ਸਨਮਾਨ ਚਿੰਨ੍ਹ ਤੇ ਨਕਦ ਇਨਾਮ ਨਾਲ ਵਿਦਿਆਰਥਣ ਦੇ ਘਰ ਜਾ ਕੇ ਸਨਮਾਨ ਕਰਨ ਦਾ ਫ਼ੈਸਲਾ ਵੀ ਲਿਆ ਹੈ | ਇਸੇ ਤਰ੍ਹਾਂ ਵੱਖ-ਵੱਖ ਸਕੂਲਾਂ 'ਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਵਾਂ ਦੀ ਸਮੀਖਿਆ ਕਰਨ ਉਪਰੰਤ ਇਨ੍ਹਾਂ ਵਿਦਿਆਰਥੀਆਂ ਨੂੰ ਜਲਦ ਹੀ ਭਵਿੱਖ 'ਚ ਸੁਸਾਇਟੀ ਵਲੋਂ ਸਮਾਗਮ ਕਰਵਾ ਕੇ ਸਨਮਾਨ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ | ਹਰਸਿਮਰਨ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਨਾਜ਼ਰ ਰਾਮ ਮਾਨ, ਨਰਿੰਦਰ ਬੇਗਮਪੁਰੀ, ਲਾਲ ਸਿੰਘ ਮਾਨ ਮੈਨੇਜਰ, ਮਹਿੰਦਰ ਚੰਦ ਪੋਜੇਵਾਲ, ਚਰਨਜੀਤ ਆਲੋਵਾਲ, ਕੈਪਟਨ ਤਰਸੇਮ ਸਿੰਘ ਖੁਰਦਾ, ਬਲਵਿੰਦਰ ਨਾਨੋਵਾਲ, ਪਿੰ੍ਰਸੀਪਲ ਪ੍ਰੇਮ ਕੁਮਾਰ ਸਾਹਿਬਾ, ਰਾਜ ਕੁਮਾਰ ਮਾਲੇਵਾਲ, ਰਜਿੰਦਰ ਕੁਮਾਰ ਬਛੌੜੀ, ਮੋਹਣ ਲਾਲ ਖਰੌੜ, ਗੁਰਦਿਆਲ ਮਾਨ, ਸੋਹਣ ਸਿੰਘ ਸੈਪਲਾ, ਜਗਮੋਹਣ ਸਿੰਘ ਨੌਰਦ, ਚਮਨ ਲਾਲ ਸੜੋਆ, ਛਿੰਦਰ ਪਾਲ ਦਿਆਲਾ, ਅਮਰਜੀਤ ਸਿੰਘ ਹਿਆਤਪੁਰ ਰੁੜਕੀ, ਕੁਲਵਿੰਦਰ ਕੁਮਾਰ ਨਵਾਂ ਪਿੰਡ ਟੱਪਰੀਆਂ, ਕੇਵਲ ਕਿ੍ਸ਼ਨ ਕਿਸ਼ਨਪੁਰੀ, ਬਲਵੀਰ ਸਿੰਘ ਕਾਲੇਵਾਲ ਤੇ ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਲਿੰਕ ਸੜਕਾਂ ਦੇ ਬਰਮਾਂ 'ਤੇ ਨਾਜਾਇਜ਼ ਕਬਜ਼ੇ ਹਾਦਸਿਆਂ ਨੂੰ ਸੱਦਾ, ਹਾਈ ਕੋਰਟ ਦੇ ਹੁਕਮ ਵੀ ਬੇਅਸਰ ਅਗਲੀ ਖ਼ਬਰ ਕੇਂਦਰ ਤੇਲ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ-ਬਿ੍ਗੇਡੀਅਰ ਰਾਜ ਕੁਮਾਰ
Ad Position 24