ਕਾਠਗੜ੍ਹ, 25 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ਐਸ. ਐਸ. ਐਫ. ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਇਕ ਔਰਤ ਤਿ੍ਪਤਾ ਦੇਵੀ ਪਤਨੀ ਇੰਦਰਪਾਲ ਵਾਸੀ ਬਾਗੋਵਾਲ ਤਹਿਸੀਲ ਬਲਾਚੌਰ ਜੋ ਕਿ ਪੈਦਲ ਰੋਪੜ ਵੱਲ ਨੂੰ ਜਾ ਰਹੇ ਸੀ ਤੇ ਪਿੱਛੇ ਆ ਰਿਹਾ ਸਪਲੈਂਡਰ ਮੋਟਰਸਾਈਕਲ, ਜਿਸ ਦਾ ਨੰਬਰ ਪੀ. ਬੀ 20 ਬੀ 0341 ਜਿਸ ਨੂੰ ਬਲਵੀਰ ਕੁਮਾਰ ਪੁੱਤਰ ਅਵਤਾਰ ਸਿੰਘ ਵਾਸੀ ਰੈਲਮਾਜਰਾ, ਚਲਾ ਰਿਹਾ ਸੀ ਇਹ ਮੋਟਰਸਾਈਕਲ ਰੋਪੜ ਸਾਇਡ ਜਾ ਰਿਹਾ ਸੀ ਜਦੋਂ ਇਹ ਮੋਟਰਸਾਈਕਲ ਟੋਲ ਪਲਾਜ਼ਾ ਦੇ ਨੇੜੇ ਪਹੁੰਚੀਆਂ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ | ਜਿਸ ਨਾਲ ਮੋਟਰਸਾਈਕਲ ਅੱਗੇ ਜਾ ਰਹੀ ਪੈਦਲ ਔਰਤ ਨਾਲ ਜਾ ਟਕਰਾਇਆ, ਜਿਸ ਵਿਚ ਮੋਟਰਸਾਈਕਲ ਸਵਾਰ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਐਸ. ਐਸ. ਐਫ ਵਲੋਂ ਔਰਤ ਨੂੰ ਫਸਟਏਡ ਦੇ ਕੇ ਘਰ ਭੇਜ ਦਿੱਤਾ | ਹਾਦਸੇ ਦੀ ਜਾਣਕਾਰੀ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ |