ਬਹਿਰਾਮ, 25 ਮਈ (ਸਰਬਜੀਤ ਸਿੰਘ ਰਾਣਾ)-ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਰਾਣੂੰਆਂ ਵਿਖੇ ਸੰਤ ਬਾਬਾ ਖੁਸ਼ੀ ਰਾਮ ਦੀ 38ਵੀਂ ਬਰਸੀ ਮੌਕੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ) ਪੰਜਾਬ ਵਲੋਂ ਸੀਨੀਅਰ ਆਗੂ ਚੌਧਰੀ ਜੋਗਰਾਜ ਜੋਗੀ ਨਿਮਾਣਾ ਸਪੁੱਤਰ ਸਵ: ਚੌਧਰੀ ਪਾਖਰ ਸਿੰਘ ਨਿਮਾਣਾ ਦਾ ਸਨਮਾਨ ਕੀਤਾ | ਇਸ ਮੌਕੇ ਸੰਤ ਕੁਲਵੰਤ ਰਾਮ ਨੇ ਕਿਹਾ ਕਿ ਇਲਾਕੇ ਨੂੰ ਚੌਧਰੀ ਪਾਖਰ ਨਿਮਾਣਾ ਦੀ ਬਹੁਤ ਵੱਡੀ ਦੇਣ ਹੈ ਅਤੇ ਉਹ ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਸਪੁੱਤਰ ਚੌਧਰੀ ਜੋਗਰਾਜ ਜੋਗੀ ਨਿਮਾਣਾ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ |