ਬੰਗਾ, 25 ਮਈ (ਧਰਮਵੀਰ ਪਾਲ)-ਸਨਾਤਨ ਧਰਮ ਮਾਤਾ ਸੀਤਲਾ ਦੇਵੀ ਮੰਦਰ ਪ੍ਰਬੰਧਕ ਕਮੇਟੀ, ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਰਜਿ., ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਸ਼ਾਰਦਾ ਪਰਿਵਾਰ ਬੰਗਾ ਦੇ ਸਹਿਯੋਗ ਨਾਲ ਮੰਦਰ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਰਹਿਨੁਮਾਈ ਹੇਠ ਬਾਬਾ ਬਾਲਕ ਨਾਥ ਦੀ ਦੂਜੀ ਵਿਸ਼ਾਲ ਚੌਂਕੀ ਬੀਤੀ ਦੇਰ ਰਾਤ ਕਰਵਾਈ ਗਈ | ਚੌਂਕੀ ਦੀ ਸ਼ੁਰੂਆਤ ਬਾਬਾ ਬਾਲਕ ਨਾਥ ਦੀ ਪਾਵਨ ਜੋਤ ਦਿਓਟ ਸਿੱਧ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਸੰਗਤਾਂ ਦੇ ਦਰਸ਼ਨਾਂ ਲਈ ਉਚਿਤ ਥਾਂ 'ਤੇ ਬਿਰਾਜਮਾਨ ਕਰ ਕੀਤੀ ਗਈ | ਇਸ ਮੌਕੇ ਸੰਗਤਾਂ ਵਿਚ ਵਿਸ਼ੇਸ਼ ਤੌਰ 'ਤੇ ਦਿਓਟ ਸਿੱਧ ਬਾਬਾ ਬਾਲਕ ਨਾਥ ਗੁਫਾ ਹਿਮਾਚਲ ਪ੍ਰਦੇਸ਼ ਦੇ ਮੁੱਖ ਗੱਦੀ ਨਸ਼ੀਨ ਮਹੰਤ ਰਜਿੰਦਰ ਗਿਰੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ, ਜਿਨ੍ਹਾਂ ਨੇ ਚੌਂਕੀ ਦੌਰਾਨ ਆਈਆਂ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦੇ ਕੇ ਨਿਹਾਲ ਕੀਤਾ | ਚੌਂਕੀ ਦੌਰਾਨ ਪੰਜਾਬ ਦੀ ਮਸ਼ਹੂਰ ਗਾਇਕ ਮੰਡਲੀ ਮੁਕੇਸ਼ ਅਨਾਇਕ ਵਲੋਂ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਤੇ ਝੂੰਮਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਬਾਬਾ ਦਾ ਪਾਵਨ ਭੰਡਾਰਾ ਆਈਆਂ ਸੰਗਤਾਂ ਲਈ ਸਾਰੀ ਰਾਤ ਅਤੁੱਟ ਚੱਲਦਾ ਰਿਹਾ | ਇਸ ਮੌਕੇ ਹਾਜ਼ਰ ਸੰਗਤਾਂ ਵਿਚ ਵਿਸ਼ੇਸ਼ ਤੌਰ 'ਤੇ ਪੰਡਿਤ ਮਨੀਸ਼ ਭਾਰਦਵਾਜ, ਸ਼ਾਮ ਸੁੰਦਰ ਸ਼ਾਰਦਾ, ਚੰਦਰ ਮੋਹਨ ਸ਼ਾਰਦਾ, ਬਾਬਾ ਦਵਿੰਦਰ ਕੌੜਾ ਪ੍ਰਧਾਨ ਸ਼ੀਤਲਾ ਮੰਦਰ ਪ੍ਰਬੰਧਕ ਕਮੇਟੀ, ਬਲਰਾਮ ਭਾਰਦਵਾਜ, ਡਾ. ਹਰੀ ਕਿ੍ਸ਼ਨ, ਵਿਨੋਦ ਆਨੰਦ, ਹਿੰਮਤ ਤੇਜਪਾਲ ਮਿਊਾਸੀਪਲ ਕੌਂਸਲਰ, ਸ਼ਿਵ ਕੌੜਾ, ਸ਼ਿਵ ਕੁਮਾਰ ਆਨੰਦ, ਪੰਡਿਤ ਕੁਸ਼ਮਾਰਕਰ ਸ਼ਰਮਾ, ਸੁਦੇਸ਼ ਆਨੰਦ, ਜਸਕਰਨ, ਦਿਨੇਸ਼ ਭਾਰਦਵਾਜ, ਪੁਲਕਿਤ, ਸੁਨੀਤਾ ਸ਼ਾਰਦਾ, ਰੋਹਿਤ ਸ਼ਾਰਦਾ, ਨੇਹਾ ਸ਼ਾਰਦਾ, ਮੋਹਿਤ ਸ਼ਾਰਦਾ, ਸਾਰਥਿਕ ਸ਼ਾਰਦਾ, ਲਕਸ਼ਿਤਾ, ਚਾਹਤ, ਕੇਸ਼ਵ, ਚੇਤਕਿਸ਼, ਹਨੀ ਭਾਰਦਵਾਜ ਬੋਬੀ ਆਨੰਦ, ਰੇਨੂ ਸ਼ਰਮਾ, ਮੈਡਮ ਸੁਦੇਸ਼ ਸ਼ਰਮਾ, ਰਜਿੰਦਰ ਅਗਰਵਾਲ ਤੇ ਵੱਡੀ ਗਿਣਤੀ 'ਚ ਹੋਰ ਸੰਗਤਾਂ ਹਾਜ਼ਰ ਸਨ |