27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਚੌਧਰੀ ਜਸਪਾਲ ਕਸਾਣਾ ਖੀਵੇਵਾਲ ਬਤੌਰ ਇੰਸਪੈਕਟਰ ਹੋਏ ਸੇਵਾ ਮੁਕਤ

Ad Position 21
No active advertisement
ਅਜੀਤ ਡੈਸਕ 26-05-2026
ਬਲਾਚੌਰ, 25 ਮਈ (ਨਰੇਸ਼ ਧੌਲ)-ਚੌਧਰੀ ਜਸਪਾਲ ਕਸਾਣਾ ਖੀਵੇਵਾਲ ਆਪਣੀਆਂ 38 ਸਾਲ ਦੀਆਂ ਬੇਦਾਗ ਸੇਵਾਵਾਂ ਦੇਣ ਉਪਰੰਤ ਦੀ ਹੁਸ਼ਿਆਰਪੁਰ ਐਕਸਪ੍ਰੈੱਸ ਟਰਾਂਸਪੋਰਟ ਲਿਮਟਿਡ ਕੰਪਨੀ ਤੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ | ਇਸ ਮੌਕੇ ਸਮੁੱਚੇ ਐਕਸਪ੍ਰੈਸ ਬੱਸ ਸਰਵਿਸ ਕੰਪਨੀ ਦੇ ਕਰਮਚਾਰੀਆਂ ਵਲੋਂ ਚੌਧਰੀ ਜਸਪਾਲ ਕਸਾਣਾ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ | ਜ਼ਿਕਰਯੋਗ ਹੈ ਕਿ ਚੌਧਰੀ ਜਸਪਾਲ ਕਸਾਣਾ 3 ਮਾਰਚ 1987 'ਚ ਬਤੌਰ ਕੰਡਕਟਰ ਐਕਸਪ੍ਰੈਸ ਬੱਸ ਸਰਵਿਸ ਵਿਚ ਭਰਤੀ ਹੋਏ ਸਨ ਅਤੇ ਵੱਖ-ਵੱਖ ਰੂਟਾਂ 'ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇਣ ਉਪਰੰਤ ਕੰਪਨੀ ਵਲੋਂ ਉਨ੍ਹਾਂ ਨੂੰ ਇੰਸਪੈਕਟਰ ਪਦਉੱਨਤ ਕੀਤਾ | ਚੌਧਰੀ ਜਸਪਾਲ ਕਸਾਣਾ ਨੇ ਐਕਸਪ੍ਰੈੱਸ ਬੱਸ ਸਰਵਿਸ ਕੰਪਨੀ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ | ਇਸ ਮੌਕੇ ਜਰਨਲ ਮੈਨੇਜਰ ਹਰਦੀਪ ਸਿੰਘ ਗਿੱਲ, ਕੈਸ਼ੀਅਰ ਲਵਪ੍ਰੀਤ ਸਿੰਘ, ਪੰਡਿਤ ਓਮ ਪ੍ਰਕਾਸ਼, ਇੰਸਪੈਕਟਰ ਜਗਜੀਤ ਸਿੰਘ, ਅਵਤਾਰ ਸਿੰਘ, ਸਰਦਾਰ ਮਲਕੀਅਤ ਸਿੰਘ, ਤੇਜਿੰਦਰ ਸਿੰਘ ਰਿੰਕੂ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਪੈਟਰੋਲ ਦੇ ਰੇਟਾਂ ਵਿਚ ਲਗਾਤਾਰ ਹੋ ਰਿਹਾ ਵਾਧਾ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ-ਕਰਨ ਸਿੰਘ ਰਾਣਾ ਅਗਲੀ ਖ਼ਬਰ ਸੀਤਲਾ ਮੰਦਰ ਵਿਖੇ ਦੂਜੀ ਵਿਸ਼ਾਲ ਬਾਬਾ ਬਾਲਕ ਨਾਥ ਦੀ ਚੌਂਕੀ ਕਰਵਾਈ
Ad Position 24