ਜਾਡਲਾ, 25 ਮਈ (ਹਰਕੰਵਲ ਸਿੰਘ ਕੌਲਗੜ੍ਹ)-ਰਾਊਾਡ ਗਲਾਸ ਫਾਊਾਡੇਸ਼ਨ ਤੇ ਗ੍ਰਾਮ ਪੰਚਾਇਤ ਜਾਡਲਾ ਦੇ ਸਹਿਯੋਗ ਨਾਲ ਪਿੰਡ ਜਾਡਲਾ ਦੇ ਅਮਰ ਸ਼ਹੀਦ ਬਾਬਾ ਭੋਜ ਰਾਜ ਸਟੇਡੀਅਮ ਵਿਚ ਫੁੱਟਬਾਲ ਦੀ ਕੋਚਿੰਗ ਸ਼ੁਰੂ ਕਰਵਾਈ ਗਈ | ਇਸ ਉਪਰਾਲੇ ਤਹਿਤ ਪੇਸ਼ੇਵਰ ਕੋਚ ਰੱਖ ਕੇ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਫੁੱਟਬਾਲ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਕਰਵਾਏ ਸਮਾਗਮ ਵਿਚ ਸਰਪੰਚ ਵਨੀਤ ਰਾਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨਾਲ ਪੰਚ ਰਾਜਨ ਦੱਤਾ, ਰਾਣਾ ਨੈਨ ਸਿੰਘ, ਜੈ ਜਗਦੀਸ਼ ਸਿੰਘ, ਫੁੱਟਬਾਲ ਕੋਚ ਲਵੀ, ਰਾਊਾਡ ਗਲਾਸ ਫਾਊਾਡੇਸ਼ਨ ਦੇ ਮੈਂਬਰ ਲਾਡੀ ਸੂਰਾਪੁਰ, ਲੱਕੀ ਦੱਤਾ, ਬਲਾਕ ਸੰਮਤੀ ਮੈਂਬਰ ਰਾਜਿੰਦਰ ਭਾਟੀਆ ਅਤੇ ਏ, ਬੀ ਟੀਮ ਦੇ ਖਿਡਾਰੀ ਵੀ ਮੌਜੂਦ ਸਨ | ਸਰਪੰਚ ਵਨੀਤ ਰਾਣਾ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਚਾਇਤ ਦਾ ਮੁੱਖ ਟੀਚਾ ਹੈ | ਨਸ਼ਿਆਂ ਤੋਂ ਦੂਰ ਰੱਖਣ ਤੇ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਖੇਡ ਸਹੂਲਤਾਂ ਜ਼ਰੂਰੀ ਹਨ | ਅਮਰ ਸ਼ਹੀਦ ਬਾਬਾ ਭੋਜ ਰਾਜ ਸਟੇਡੀਅਮ ਨੂੰ ਖੇਡ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ | ਰਾਊਾਡ ਗਲਾਸ ਫਾਊਾਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਕੋਚ ਲਵੀ ਦੀ ਅਗਵਾਈ ਹੇਠ ਰੋਜ਼ਾਨਾ ਸ਼ਾਮ ਨੂੰ ਅਭਿਆਸ ਕਰਵਾਇਆ ਜਾਵੇਗਾ | ਬੱਚਿਆਂ ਨੂੰ ਖੇਡ ਕਿੱਟ ਅਤੇ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਤੇ ਰਾਜ ਪੱਧਰ 'ਤੇ ਖੇਡਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ | ਇਸ ਮੌਕੇ ਪਿੰਡ ਵਾਸੀਆਂ ਅਤੇ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮਾਪਿਆਂ ਨੇ ਪੰਚਾਇਤ ਤੇ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਦੇ ਬੱਚਿਆਂ ਦਾ ਭਵਿੱਖ ਰੌਸ਼ਨ ਹੋਵੇਗਾ | ਸਮਾਗਮ ਦੇ ਅੰਤ ਵਿਚ ਖਿਡਾਰੀਆਂ ਵਲੋਂ ਦੋਸਤਾਨਾ ਮੈਚ ਵੀ ਖੇਡਿਆ ਗਿਆ |