27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਚਾਂਦਪੁਰ ਰੁੜਕੀ ਕਲਾਂ ਦੇ ਨੰਬਰਦਾਰ ਰੌਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਪੈਦਾ

Ad Position 21
No active advertisement
ਅਜੀਤ ਡੈਸਕ 26-05-2026
ਪੋਜੇਵਾਲ ਸਰਾਂ, 25 ਮਈ (ਨਵਾਂਗਰਾਈਾ)-ਪਿੰਡ ਚਾਂਦਪੁਰ ਰੁੜਕੀ ਕਲਾਂ ਦੇ ਨੰਬਰਦਾਰ ਰੌਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ | ਬੀਤੇ ਦਿਨੀਂ ਨੰਬਰਦਾਰ ਰੌਸ਼ਨ ਲਾਲ ਮੀਲੂ ਨੂੰ ਇਕ ਪਰਸ ਲੱਭਿਆ, ਜਿਸ ਵਿਚ 3500 ਰੁਪਏ ਦੀ ਨਕਦ ਰਾਸ਼ੀ, 3 ਏ. ਟੀ. ਐਮ. ਕਾਰਡ, ਆਧਾਰ ਕਾਰਡ, ਪੈਨ ਕਾਰਡ ਤੇ ਹੋਰ ਕੁਝ ਜ਼ਰੂਰੀ ਦਸਤਾਵੇਜ਼ ਸਨ | ਇਸ ਸੰਬੰਧੀ ਰੋਸ਼ਨ ਲਾਲ ਮੀਲੂ ਨੇ ਇਸ ਪਰਸ ਦੇ ਅਸਲ ਮਾਲਕ ਸੁਰਿੰਦਰ ਪੁੱਤਰ ਉਦੇਵੀਰ ਉੱਤਰ ਪ੍ਰਦੇਸ਼ ਹਾਲ ਵਾਸੀ ਬਲਾਚੌਰ ਜੋ ਕਿ ਟਾਈਲਾਂ ਲਗਾਉਣ ਦਾ ਕੰਮ ਕਰਦਾ ਹੈ, ਦਾ ਪਤਾ ਲੱਭ ਕੇ ਇਹ ਪਰਸ ਪੰਚਾਇਤ ਦੀ ਮੌਜੂਦਗੀ ਵਿਚ ਉਸ ਵਿਅਕਤੀ ਨੂੰ ਸੌਂਪਿਆ | ਇਸ ਮੌਕੇ ਸੁਰਿੰਦਰ ਨੇ ਨੰਬਰਦਾਰ ਰੌਸ਼ਨ ਲਾਲ ਮੀਲੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਕ ਦਿਹਾੜੀਦਾਰ ਵਿਅਕਤੀ ਹੈ ਤੇ ਮੁਸ਼ਕਿਲ ਨਾਲ ਕਮਾਈ ਕਰਦਾ ਹੈ | ਇਸ ਮੌਕੇ ਸਰਪੰਚ ਜਤਿੰਦਰ ਸਿੰਘ ਜਿੰਦੂ, ਬਿੰਦਰ ਕੁਮਾਰ ਸਾਬਕਾ ਸਰਪੰਚ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨਜੀਤ ਪੰਚ, ਪਰਮਜੀਤ ਪੰਚ, ਗੁਰਬਚਨ ਚਾਂਦਪੁਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਜ਼ਿਲ੍ਹਾ ਐਸ. ਸੀ. ਵਿੰਗ ਚੇਅਰਮੈਨ ਬਿਮਲਾ ਦੇਵੀ ਬੰਗਾ ਦਾ ਸਨਮਾਨ ਅਗਲੀ ਖ਼ਬਰ ਜਾਡਲਾ 'ਚ ਫੁੱਟਬਾਲ ਕੋਚਿੰਗ ਦੀ ਸ਼ੁਰੂਆਤ, ਬੱਚਿਆਂ ਨੂੰ ਮਿਲੇਗਾ ਪੇਸ਼ੇਵਰ ਸਿਖਲਾਈ ਦਾ ਮੌਕਾ
Ad Position 24