27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡੇਰਾ ਭਰੋਮਜਾਰਾ ਵਿਖੇ ਜ਼ਿਲ੍ਹਾ ਐਸ. ਸੀ. ਵਿੰਗ ਚੇਅਰਮੈਨ ਬਿਮਲਾ ਦੇਵੀ ਬੰਗਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 26-05-2026
ਬਹਿਰਾਮ, 25 ਮਈ (ਨਛੱਤਰ ਸਿੰਘ ਬਹਿਰਾਮ)-ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਿਮਲਾ ਦੇਵੀ ਬੰਗਾ ਨੂੰ ਜ਼ਿਲ੍ਹਾ ਐਸ. ਸੀ. ਵਿੰਗ ਦੇ ਚੇਅਰਮੈਨ ਨਿਯੁਕਤ ਕਰਨ 'ਤੇ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਨਤਮਸਤਕ ਹੋਣ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਜਿਥੇ ਸਿਰੋਪਾਓ ਨਾਲ ਸਨਮਾਨ ਕੀਤਾ ਉਥੇ ਉਨ੍ਹਾਂ ਅਸ਼ੀਰਵਾਦ ਵੀ ਦਿੱਤਾ | ਨਵ-ਨਿਯੁਕਤ ਚੇਅਰਮੈਨ ਬੀਬੀ ਬਿਮਲਾ ਦੇਵੀ ਨੇ ਕਿਹਾ ਕਿ ਜੋ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਹੈ ਉਹ ਮੈਂ ਤਨਦੇਹੀ ਨਾਲ ਨਿਭਾਵਾਂਗੀ | ਉਪਰੰਤ ਉਨ੍ਹਾਂ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੈਕਟਰੀ ਸੰਤ ਨਿਰਮਲ ਦਾਸ ਅਵਾਦਾਨ, ਕੈਸ਼ੀਅਰ ਸੰਤ ਜਸਵਿੰਦਰ ਸਿੰਘ ਡਾਂਡੀਆਂ, ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ, ਸੰਤ ਹਾਕਮ ਦਾਸ ਸੰਧਵਾਂ, ਸੰਤ ਤਾਰਾ ਚੰਦ ਸੰਧਵਾਂ, ਸੰਤ ਮੋਨਿਕਾ ਸਾਂਈਾ ਗੜ੍ਹਸ਼ੰਕਰ, ਸੰਤ ਬਾਬਾ ਜਿੰਦਰ ਜੀ, ਸੰਤ ਆਤਮਾ ਦਾਸ ਅਪਰਾ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਸਤਨਾਮ ਸਿੰਘ ਨਰੂੜ, ਲੈਕ: ਰਾਮ ਲੁਭਾਇਆ ਕਲਸੀ, ਜਥੇ. ਸਰੂਪ ਸਿੰਘ ਖਲਵਾੜਾ, ਹਰਭਜਨ ਸਿੰਘ ਸਾਬਕਾ ਸਰਪੰਚ ਭਰੋਲੀ, ਕੇ. ਕੇ. ਪਾਲ ਵੜਿੰਗ, ਸੁਰਿੰਦਰ ਪਾਲ, ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਲੋ ਮਜਾਰਾ ਵਿਖੇ ਪੌੜ ਗੋਤ ਪਰਿਵਾਰਾਂ ਵਲੋਂ ਆਪਣੇ ਪੁਰਖਿਆਂ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਪਿੰਡ ਚਾਂਦਪੁਰ ਰੁੜਕੀ ਕਲਾਂ ਦੇ ਨੰਬਰਦਾਰ ਰੌਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਪੈਦਾ
Ad Position 24