28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲਾਲੋ ਮਜਾਰਾ ਵਿਖੇ ਪੌੜ ਗੋਤ ਪਰਿਵਾਰਾਂ ਵਲੋਂ ਆਪਣੇ ਪੁਰਖਿਆਂ ਦੀ ਯਾਦ 'ਚ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 26-05-2026
ਔੜ/ਝਿੰਗੜਾਂ, 25 ਮਈ (ਕੁਲਦੀਪ ਸਿੰਘ ਝਿੰਗੜ)-ਪੌੜ ਗੋਤ ਜਠੇਰੇ ਨੌਜਵਾਨ ਪ੍ਰਬੰਧਕ ਕਮੇਟੀ ਲਾਲੋ ਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਦੇਸ਼ ਵਿਦੇਸ਼ ਵਿਚ ਵਸਦੇ ਸਮੂਹ ਪੌੜ ਗੋਤ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਧਾਰਮਿਕ ਅਸਥਾਨ ਬਾਬਾ ਮੜ ਜੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ | ਪ੍ਰਬੰਧਕਾਂ ਤੇ ਸਮੂਹ ਪੌੜ ਪਰਿਵਾਰਾਂ ਵਲੋਂ ਝੰਡੇ ਤੇ ਚੁੰਨੀ ਦੀ ਰਸਮ ਕਰਨ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗਾਇਕਾ ਮਨਜਿੰਦਰ ਮਨੀ, ਗਿੱਲ ਸਿਸਟਰ ਤੋਂ ਇਲਾਵਾ ਪ੍ਰਸਿੱਧ ਗਾਇਕ ਉਂਕਾਰ ਤੇ ਗੁਰਸ਼ਾਨ ਗੋਬਿੰਦਪੁਰ ਐਂਡ ਪਾਰਟੀ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਪੰਡਾਲ ਵਿਚ ਬੈਠੀਆਂ ਸੰਗਤਾਂ ਦੀਆਂ ਤਾੜੀਆਂ ਦੀ ਵਾਹ-ਵਾਹ ਖੱਟੀ | ਸੁਦਾਗਰ ਸਿੰਘ ਏ. ਐਸ. ਆਈ. ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਪੜ੍ਹਣ ਲਈ ਪ੍ਰੇਰਿਤ ਕੀਤਾ | ਸਟੇਜ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ ਅਗਾਂਹਵਧੂ ਸੋਚ ਦੇ ਧਾਰਨੀ ਸਰਪੰਚ ਜਸਵਿੰਦਰ ਕੌਰ ਦੇ ਪਤੀ ਨੰਬਰਦਾਰ ਪਰਮਜੀਤ ਪੰਮੀ ਸਾਬਕਾ ਸਰਪੰਚ ਲਾਲੋ ਮਜਾਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਜੋੜ ਮੇਲੇ 'ਚ ਪੁੱਜੇ ਵਿਸ਼ੇਸ਼ ਤੌਰ 'ਤੇ ਕੁਲਵਿੰਦਰ ਦੇਵਾ ਸਲੋਹ, ਸਮੂਹ ਪੌੜ ਪਰਿਵਾਰਾਂ ਤੇ ਦਾਨੀ ਸੇਵਾਦਾਰਾਂ ਵਲੋਂ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਆਪਣੇ ਸਾਥੀ ਪ੍ਰਬੰਧਕ ਪ੍ਰਧਾਨ ਅਜਮੇਰ ਕੁਮਾਰ, ਪਰਮਜੀਤ ਪੰਮੀ, ਸੁਦਾਗਰ ਸਿੰਘ ਏ. ਐਸ. ਆਈ., ਕਮਲੇਸ਼ ਕੁਮਾਰ, ਮੈਨੇਜਰ ਅਮਰਨਾਥ, ਪ੍ਰਸ਼ੋਤਮ ਲਾਲ ਨਾਲ ਗਾਇਕਾ, ਦਾਨੀ ਸੱਜਣਾਂ ਤੇ ਕੁਲਵਿੰਦਰ ਦੇਵਾ ਸਲੋਹ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਜਸਵਿੰਦਰ ਕੌਰ, ਕੁਲਵਿੰਦਰ ਦੇਵਾ ਸਲੋਹ ਵਾਲੇ, ਪ੍ਰਧਾਨ ਅਜਮੇਰ ਕੁਮਾਰ, ਸੁਦਾਗਰ ਸਿੰਘ ਏ. ਐਸ. ਆਈ., ਨੰਬਰਦਾਰ ਪਰਮਜੀਤ ਪੰਮੀ ਲਾਲੋ ਮਜਾਰਾ, ਪ੍ਰਸ਼ੋਤਮ ਲਾਲ ਲੁਧਿਆਣਾ, ਕਮਲੇਸ਼ ਕੁਮਾਰ ਮਜਾਰੀ, ਅਮਰ ਨਾਥ ਮੈਨੇਜਰ ਕੋਆਪ੍ਰੇਟਿਵ ਬੈਂਕ ਮੱਲ੍ਹਾ ਸੋਢੀਆਂ, ਜਸਪ੍ਰੀਤ ਕੌਰ ਪੰਚ, ਗੁਰਪ੍ਰੀਤ ਸਿੰਘ ਪੰਚ, ਹਰਪਾਲ ਸਿੰਘ ਪੰਚ, ਭੁਪਿੰਦਰ ਕੌਰ ਪੰਚ, ਅਜੇ ਕੁਮਾਰ ਪ੍ਰਧਾਨ, ਸੋਨੀ, ਜੀਤਾ, ਸੁਰਜੀਤ ਸਿੰਘ, ਪਵਨ ਕੁਮਾਰ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਪਰਮਜੀਤ ਸਿੰਘ, ਪਿ੍ੰਸ ਪੁਰਤਗਾਲ, ਸਨੀ, ਲਖਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਦੇਬੀ ਲਾਲੋ ਮਜਾਰਾ, ਮੁਕੇਸ਼ ਕੁਮਾਰ, ਰਾਜੇਸ਼ ਕੁਮਾਰ, ਹਰਜਿੰਦਰ, ਸਨੀ, ਸਾਹਿਲ, ਗੁਰਦੀਪ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀਯ ਸਵੈਮ ਸੇਵਕ ਸੰਘ ਤਰਨ ਤਾਰਨ ਨੇ ਕਰਵਾਈ ਪ੍ਰਮੁੱਖ ਜਨ ਗੋਸ਼ਠੀ <br/> ਅਗਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਜ਼ਿਲ੍ਹਾ ਐਸ. ਸੀ. ਵਿੰਗ ਚੇਅਰਮੈਨ ਬਿਮਲਾ ਦੇਵੀ ਬੰਗਾ ਦਾ ਸਨਮਾਨ
Ad Position 24