ਸਾਹਲੋਂ, 26 ਮਈ (ਜਰਨੈਲ ਸਿੰਘ ਨਿੱਘ੍ਹਾ) - ਭੰਗਲ ਪੈਟਰੋਲ ਪੰਪ ਉੜਾਪੜ ਦੇ ਮਾਲਕ ਅਤੇ ਉੱਘੇ ਸਮਾਜ ਸੇਵੀ ਸਤਨਾਮ ਸਿੰਘ ਭੰਗਲ ਪਿੰਡ ਅਮਰਗੜ੍ਹ ਵਾਲਿਆਂ ਦੇ ਪੂਜਨੀਕ ਪਿਤਾ ਸ: ਗੁਰਦੇਵ ਸਿੰਘ ਭੰਗਲ ਬਿਤੇ ਦਿਨੀ 18 ਮਈ ਨੂੰ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਨਮਿਤ ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 27 ਮਈ ਦਿਨ ਬੁੱਧਵਾਰ ਨੂੰ ਸਵੇਰੇ 10.00 ਵਜੇ ਅਤੇ ਅੰਤਿਮ ਅਰਦਾਸ ਦੁਪਹਿਰ 12.00 ਤੋਂ 1.00 ਵਜੇ ਉਨ੍ਹਾਂ ਦੇ ਗ੍ਰਹਿ ਅਸਥਾਨ ਪਿੰਡ ਅਮਰਗੜ੍ਹ ਨਵਾਂਸ਼ਹਿਰ ਵਿਖੇ ਹੋਵੇਗੀ | ਉਨ੍ਹਾਂ ਦੇ ਵੱਡੇ ਸੁੱਪਤਰ ਚੂਹੜ ਸਿੰਘ ਭੰਗਲ, ਜੋਧ ਸਿੰਘ(ਯੂ.ਐਸ.ਏ) ਅਤੇ ਕੁਲਵਿੰਦਰ ਸਿੰਘ ਕੈਨੇਡਾ ਨੇ ਦੱਸਿਆ ਕਿ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ ਵੈਰਾਗਮਈ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ |