ਬਹਿਰਾਮ, 26 ਮਈ (ਨਛੱਤਰ ਸਿੰਘ ਬਹਿਰਾਮ) - ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ 'ਚ ਸਲਾਨਾ ਜੋੜ ਮੇਲਾ 4 ਜੂਨ ਦਿਨ ਵੀਰਵਾਰ ਤੋਂ 7 ਜੂਨ ਐਤਵਾਰ ਤੱਕ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਸਮੂਹ ਸੰਗਤਾਂ, ਐਨ. ਆਰ.ਆਈਜ਼ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਦਰਬਾਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਲਿਵਾਸਾ ਹਸਪਤਾਲ ਨਵਾਂਸ਼ਹਿਰ ਵਲੋਂ ਮੁਫ਼ਤ ਮੈਡੀਕਲ ਕੈਂਪ 6 ਜੂਨ 2026 ਦਿਨ ਸ਼ਨੀਵਾਰ ਨੂੰ ਲਗਾਇਆ ਜਾਵੇਗਾ | ਇਸ ਮੌਕੇ ਰਾਵਿੰਦਰ ਸਿੰਘ ਅਟਵਾਲ, ਜਗਮੋਹਣ ਸਿੰਘ ਅਟਵਾਲ, ਨੰਬਰਦਾਰ ਜਸਵਿੰਦਰ ਸਿੰਘ ਆਦਿ ਹਾਜਰ ਸਨ |