ਘੁੰਮਣਾਂ, 26 ਮਈ (ਮਹਿੰਦਰਪਾਲ ਸਿੰਘ) - ਪਿੰਡ ਫਤਹਿਗੜ੍ਹ 'ਚ ਸ. ਬਲਦੇਵ ਸਿੰਘ ਠੇਕੇਦਾਰ ਦੀ ਯਾਦ 'ਚ ਭੰਗਲ ਕੰਸਟ੍ਰਕਸ਼ਨ ਕੰਪਨੀ ਅਤੇ ਭੰਗਲ ਪਰਿਵਾਰ ਵਲੋਂ ਤੀਸਰਾ ਕੁਸ਼ਤੀ ਮੁਕਾਬਲਾ 30 ਮਈ ਨੂੰ ਕਰਵਾਇਆ ਜਾ ਰਿਹਾ ਹੈ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਲੰਗਰ ਵਰਤਾਇਆ ਜਾਵੇਗਾ | ਸ਼ਾਮ 4 ਵਜੇ ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਗੌਰਵ ਮਾਛੀਵਾੜਾ, ਸਨੀ ਗਮੇਵਾਲ, ਜੱਸਾ ਬਾਹੜੋਵਾਲ, ਗੈਰੀ ਹੁਸ਼ਿਆਰਪੁਰ, ਸ਼ੇਰਾ ਲੱਲੀਆਂ ਅਤੇ ਧਰਮਿੰਦਰ ਕੋਹਾਲੀ ਪਹਿਲਵਾਨ ਭਾਗ ਲੈਣਗੇ | ਦਰਸ਼ਕਾਂ ਨੂੰ ਮੁਫ਼ਤ ਕੂਪਨ ਦਿੱਤੇ ਜਾਣਗੇ ਲੱਕੀ ਡਰਾਅ ਕੱਢਿਆ ਜਾਵੇਗਾ |