19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੁਨਾਵਾਂ ਤੋਂ ਸਜਾਵਲਪੁਰ ਸੜਕ 'ਤੇ ਕਦੋਂ ਪਵੇਗੀ ਪ੍ਰੀਮਿਕਸ

Ad Position 21
No active advertisement
ਅਜੀਤ ਡੈਸਕ 28-05-2026
ਜਾਡਲਾ, 27 ਮਈ (ਹਰਕੰਵਲ ਸਿੰਘ ਕੌਲਗੜ੍ਹ)-ਸਨਾਵੇ ਤੋਂ ਸਜਾਵਲਪੁਰ ਨੂੰ ਜਾਂਦੀ ਲਿੰਕ ਸੜਕ ਪਿਛਲੇ ਕਈ ਮਹੀਨਿਆਂ ਤੋਂ ਪ੍ਰੀਮਿਕਸ ਲਈ ਤਰਸ ਰਹੀ ਹੈ | ਠੇਕੇਦਾਰ ਵਲੋਂ ਸੜਕ 'ਤੇ ਪੱਥਰ ਤਾਂ ਕਾਫ਼ੀ ਦੇਰ ਪਹਿਲਾਂ ਪਾ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਲੁੱਕ ਪਾਉਣੀ ਸ਼ਾਇਦ ਉਹ ਭੁੱਲ ਗਿਆ ਹੈ | ਖੇਤਾਂ ਵਿੱਚ ਕੰਮ ਕਰਦੇ ਕਿਸਾਨ ਰੇਵਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਪੱਥਰ ਤਾਂ ਪਾ ਦਿੱਤਾ ਗਿਆ, ਪਰ ਉਸ ਤੋਂ ਅਗਲਾ ਪੜ੍ਹਾਅ ਭਾਵ ਪ੍ਰੀਮਿਕਸ ਪਾਉਣ ਦਾ ਕੰਮ ਅੱਜ ਤੱਕ ਸ਼ੁਰੂ ਨਹੀਂ ਹੋਇਆ | ਪੱਥਰ ਉੱਖੜਨ ਕਾਰਨ ਦੋ-ਪਹੀਆ ਵਾਹਨਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ | ਰੋਜ਼ਾਨਾ ਸਕੂਟਰ-ਮੋਟਰਸਾਈਕਲ ਸਵਾਰ ਡਿੱਗ ਰਹੇ ਹਨ | ਸਥਾਨਕ ਵਸਨੀਕਾਂ ਮੁਤਾਬਕ ਕਰੀਬ ਇੱਕ ਕਿਲੋਮੀਟਰ ਤੋਂ ਵੀ ਘੱਟ ਇਸ ਸੜਕ 'ਤੇ ਹੁਣ ਨਿੱਕਲੇ ਹੋਏ ਪੱਥਰ ਹੀ ਨਜ਼ਰ ਆਉਂਦੇ ਹਨ | ਕਾਰਾਂ ਤੇ ਟਰੈਕਟਰਾਂ ਦੇ ਟਾਇਰ ਵੀ ਨੁਕਸਾਨੇ ਜਾ ਰਹੇ ਹਨ | ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਿਭਾਗ ਤੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ | ਸ਼ਿਕਾਇਤ ਕਰਨ 'ਤੇ ਹਰ ਵਾਰ ਛੇਤੀ ਕੰਮ ਸ਼ੁਰੂ ਹੋ ਜਾਵੇਗਾ ਕਹਿ ਕੇ ਟਾਲ ਦਿੱਤਾ ਜਾਂਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਨਾਵੇ ਤੋਂ ਸਜਾਵਲਪੁਰ ਸੜਕ 'ਤੇ ਤੁਰੰਤ ਪ੍ਰੀਮਿਕਸ ਪਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ 'ਅਨੂਸ਼ਕਾ' ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਹਰਜੋਤ ਲੋਹਟੀਆ ਹੋਣਗੇ- ਮੀਨੂੰ ਭੂੱਟਾ ਅਗਲੀ ਖ਼ਬਰ ਬਾਬੂ ਸੁਰੇਸ਼ ਕੁਮਾਰ ਥੋਪੀਆ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਕੀਤਾ ਦੁੱਖ ਸਾਂਝਾ
Ad Position 24