19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

'ਅਨੂਸ਼ਕਾ' ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਹਰਜੋਤ ਲੋਹਟੀਆ ਹੋਣਗੇ- ਮੀਨੂੰ ਭੂੱਟਾ

Ad Position 21
No active advertisement
ਅਜੀਤ ਡੈਸਕ 28-05-2026
ਬੰਗਾ, 27 ਮਈ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਧੀਰਜ ਕੁਮਾਰ ਮੱਕੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਂਠ ਕਲੱਬ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਆਮ ਆਦਮੀ ਪਾਰਟੀ ਦੇ ਵਾਈਸ ਚੇਅਰਪਰਸਨ ਐਸ.ਸੀ ਕਮਿਸ਼ਨ ਪੰਜਾਬ ਹਰਜੋਤ ਕੌਰ ਲੋਹਟੀਆ ਸ਼ਾਮਲ ਹੋਏ | ਇਸ ਦੌਰਾਨ ਕਲੱਬ ਦੇ ਉਪ ਪ੍ਰਧਾਨ ਲਾਇਨ ਪ੍ਰੀਆ ਚੋਪੜਾ ਨੇ ਸੰਨ 2025-26 ਦੀ ਕਲੱਬ ਟੀਮ ਨੂੰ ਭੰਗ ਕਰਨ ਅਤੇ ਨਵੀਂ ਕਮੇਟੀ ਚੁਣਨ ਦਾ ਪ੍ਰਸਤਾਵ ਰੱਖਿਆ | ਮੀਟਿੰਗ 'ਚ ਸ਼ਾਮਲ ਕਲੱਬ ਦੇ ਜੂਨੀਅਰ ਲਾਇਨ ਮੈਂਬਰ ਲਾਇਨ ਅਹਿਮ ਨੇ ਪ੍ਰਧਾਨ ਲਾਇਨ ਮੀਨੂੰ ਭੁੱਟਾ ਕੋਲ ਲਾਇਨ ਕਲੱਬ ਖੋਲ੍ਹਣ ਦਾ ਪ੍ਰਸਤਾਵ ਰੱਖਿਆ, ਜਿਸਦੀ ਮੰਜੂਰੀ ਕਲੱਬ ਪ੍ਰਧਾਨ ਮੀਨੂੰ ਭੂੱਟਾ ਵਲੋਂ ਕੋਰ ਕਮੇਟੀ ਦੀ ਸਹਿਮਤੀ ਨਾਲ ਦੇ ਦਿੱਤੀ ਗਈ | ਭੂੱਟਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 3 ਜੂਨ 2026 ਨੂੰ 'ਅਨੂਸ਼ਕਾ' ਵਿਸ਼ੇਸ਼ ਸਨਮਾਨ ਸਮਾਗਮ ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਵਾਈਸ ਚੇਅਰਪਰਸਨ ਐਸ.ਸੀ ਕਮਿਸ਼ਨ ਪੰਜਾਬ ਹਰਜੋਤ ਕੌਰ ਲੋਹਟੀਆ ਸ਼ਾਮਲ ਹੋਣਗੇ | ਇਨ੍ਹਾਂ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਿਸਟਿ੍ਕ ਗਵਰਨਰ ਪਰਮਜੀਤ ਸਿੰਘ ਚਾਵਲਾ, ਸਾਬਕਾ ਡਿਸਟਿ੍ਕ ਗਵਰਨਰ ਹਰੀਸ਼ ਕੁਮਾਰ ਬੰਗਾ, ਕਲੱਬ ਗਾਇਡਲਾਇਨ ਅਫ਼ਸਰ ਰਜਨੀ ਬੰਗਾ, ਰੀਜਨ ਚੇਅਰਮੈਨ ਕੁਲਦੀਪ ਭੂਸ਼ਨ ਖੰਨਾ, ਜੋਨ ਚੇਅਰਮੈਨ ਧਰਮਿੰਦਰ ਸਿੰਘ, ਡਿਸਟਿ੍ਕ ਚੇਅਰਮੈਨ ਆਈ.ਟੀ ਕੁਲਵਿੰਦਰ ਸਿੱਧੂ, ਡਿਸਟਿ੍ਕ ਡਿਪਟੀ ਗਵਰਨਰ ਸੁਖਜਿੰਦਰ ਸਿੰਘ ਸ਼ਾਮਲ ਹੋਣਗੇ | ਇਸ ਵਿਸ਼ੇਸ਼ ਸਮਾਗਮ ਦੌਰਾਨ ਸਮੂਹ ਲਾਇਨ ਮੈਂਬਰਾਂ ਅਤੇ ਮੀਡੀਆ ਇੰਚਾਰਜ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਡਿਸਟਿ੍ਕ ਗਵਰਨਰ ਹਰੀਸ਼ ਬੰਗਾ ਦਾ ਜਨਮ ਦਿਨ ਮਨਾਇਆ ਜਾਵੇਗਾ | ਮੀਟਿੰਗ ਦੌਰਾਨ ਸ਼ਾਮਲ ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਲੱਬ ਸਮਾਜ ਸੇਵਾ ਦੇ ਕੰਮ ਕਰਕੇ ਥੋੜੇ ਸਮੇਂ ਵਿੱਚ ਹੀ ਪੂਰੇ ਹਲਕੇ ਵਿੱਚ ਬਹੁਤ ਹੀ ਜਿਆਦਾ ਹਾਈਲਾਇਟ ਹੋ ਗਈ | ਜਿਸ ਨੂੰ ਦੇਖਦੇ ਹੋਏ ਮੈਂ ਅਪਣੇ ਵਲੋਂ ਇਸ ਇਮਾਨਦਾਰ ਸਮਾਜ ਸੇਵੀ ਸੰਸਥਾ ਦਾ ਪੂਰਨ ਸਹਿਯੋਗ ਕਰਾਂਗੀ ਅਤੇ ਜੋ ਵੀ ਮੈਨੂੰ ਸਮਾਜ ਦੀ ਭਲਾਈ ਲਈ ਸੇਵਾ ਲਗਾਈ ਜਾਵੇਗੀ ਉਸਨੂੰ ਮੈਂ ਦਿਲ ਤੋਂ ਨਿਭਾਵਾਂਗੀ | ਮੀਟਿੰਗ ਦੌਰਾਨ ਮੀਨੂੰ ਭੁੱਟਾ, ਪ੍ਰੀਆ ਚੋਪੜਾ, ਵਨੀਤਾ ਕੁਮਾਰੀ, ਰੋਹਿਤ ਚੋਪੜਾ, ਕਮਲਜੀਤ ਰਾਏ, ਸੋਨੀਆ ਰਾਏ ਆਦਿ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਬੇਜ਼ੁਬਾਨ ਜੀਵਾਂ ਦੀ ਪਿਆਸ ਬੁਝਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ- ਡਾ. ਸੂਰੀ ਅਗਲੀ ਖ਼ਬਰ ਸੁਨਾਵਾਂ ਤੋਂ ਸਜਾਵਲਪੁਰ ਸੜਕ 'ਤੇ ਕਦੋਂ ਪਵੇਗੀ ਪ੍ਰੀਮਿਕਸ
Ad Position 24