ਹੁਸ਼ਿਆਰਪੁਰ, 28 ਮਈ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਵਿਖੇ ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪ੍ਰਦਾਇ ਦੀ ਅਗਵਾਈ ਤੇ ਡਾ. ਨਵੀਨ ਚਿਤਕਾਰਾ ਦੀ ਦੇਖ-ਰੇਖ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਜਿਸ ਦਾ ਉਦਘਾਟਨ ਅਰਦਾਸ ਉਪਰੰਤ ਸੰਤ ਅਮਰਜੀਤ ਸਿੰਘ ਵਲੋਂ ਕੀਤਾ | ਇਸ ਮੌਕੇ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਦੀ ਜਾਂਚ ਉਪਰੰਤ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਨਵੀਨੀਕਰਨ ਵੀ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਲਾਭ ਮਿਲੇਗਾ ਤੇ ਹਸਪਤਾਲ 'ਚ ਮਾਹਿਰ ਡਾਕਟਰਾਂ ਸਮੇਤ ਪ੍ਰਸਿੱਧ ਡਾ. ਨਵੀਨ ਚਿਤਕਾਰਾ ਦੀ ਟੀਮ ਵਲੋਂ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਰੇਕ ਮੰਗਲਵਾਰ ਦਿਮਾਗ਼, ਹੱਡੀਆਂ ਤੇ ਦਿਲ ਦੇ ਰੋਗਾਂ ਦਾ ਇਲਾਜ, ਹਰੇਕ ਵੀਰਵਾਰ ਦਿਮਾਗ਼ ਤੇ ਹੋਰ ਬਿਮਾਰੀਆਂ ਦਾ ਇਲਾਜ, ਹਰੇਕ ਸਨਿਚਰਵਾਰ ਦਿਮਾਗ਼ ਤੇ ਦਿਲ ਦੇ ਰੋਗਾਂ ਦਾ ਇਲਾਜ, ਹਰੇਕ ਦੂਜੇ ਤੇ ਚੌਥੇ ਸਨਿਚਰਵਾਰ ਡਾ. ਨਵੀਨ ਚਿਤਕਾਰਾ ਵਲੋਂ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦਾ ਇਲਾਜ ਕੀਤਾ ਜਾਵੇਗਾ ਅਤੇ ਨਾਲ ਹੀ ਸੀ. ਟੀ. ਸਕੈਨ, ਐਕਸਰੇ ਤੇ ਹੋਰ ਟੈਸਟ ਵੀ ਜਲਦ ਸ਼ੁਰੂ ਹੋ ਜਾਣਗੇ | ਇਸ ਮੌਕੇ ਬਾਬਾ ਸੁਰਜੀਤ ਸਿੰਘ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਜਸਪ੍ਰੀਤ ਸਿੰਘ ਸੰਘਾ, ਹਰਮੇਲ ਸਿੰਘ ਮੱਲ੍ਹੀ ਨੰਗਲ, ਗੁਰਵਿੰਦਰ ਸਿੰਘ ਬੱਡਲਾ, ਡਾ. ਸੁਖਮੀਤ ਬੇਦੀ, ਮੈਨੇ: ਬਖਸ਼ਿੰਦਰ ਕੌਰ, ਸੁਖਵਿੰਦਰ ਸਿੰਘ ਜੱਜ, ਬਾਬਾ ਗੁਰਮੇਲ ਸਿੰਘ ਆਦਿ ਹਾਜ਼ਰ ਸਨ |