20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੀਰ ਬਾਬਾ ਗੁਪਤੀ ਦੇ ਅਸਥਾਨ 'ਤੇ ਠੰਢੇ-ਮਿੱਠੇ ਜਲ ਦੀ ਛਬੀਲ ਤੇ ਪ੍ਰਸ਼ਾਦ ਅਤੁੱਟ ਵਰਤਿਆ

Ad Position 21
No active advertisement
ਅਜੀਤ ਡੈਸਕ 29-05-2026
ਕਾਠਗੜ੍ਹ, 28 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈੱਕ ਯੂਨੀਵਰਸਿਟੀ ਰੈਲਮਾਜਰਾ ਦੇ ਨੇੜੇ ਸਥਿਤ ਪਵਿੱਤਰ ਅਸਥਾਨ ਗੁਪਤੀ ਪੀਰ ਬਾਬਾ ਵਿਖੇ ਸਮੂਹ ਸੇਵਾਦਾਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਦੌਰਾਨ ਆਉਣ-ਜਾਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਨੂੰ ਠੰਢਾ ਜਲ ਛਕਾਇਆ ਗਿਆ ਅਤੇ ਨਾਲ ਹੀ ਛੋਲਿਆਂ ਤੇ ਪੀਲੇ ਚਾਵਲਾਂ ਦਾ ਪ੍ਰਸ਼ਾਦ ਵੀ ਅਤੁੱਟ ਵਰਤਾਇਆ | ਇਸ ਸੰਬੰਧੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਨੇ ਦੱਸਿਆ ਕਿ ਪੀਰ ਬਾਬਾ ਗੁਪਤੀ ਦੇ ਇਸ ਅਸਥਾਨ 'ਤੇ ਹਰੇਕ ਵੀਰਵਾਰ ਨੂੰ ਵੱਡੀ ਤਦਾਦ ਵਿਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ | ਲੋਕਾਂ ਦੀ ਇਸ ਦਰਬਾਰ ਪ੍ਰਤੀ ਅਥਾਹ ਸ਼ਰਧਾ ਹੈ ਤੇ ਇਥੇ ਆ ਕੇ ਨਤਮਸਤਕ ਹੋਣ ਵਾਲੇ ਹਰ ਸ਼ਰਧਾਲੂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਇਸ ਮੌਕੇ ਦਿਨ ਭਰ ਚੱਲੀ ਸੇਵਾ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਆਪਣੀਆਂ ਹਾਜ਼ਰੀਆਂ ਲਗਵਾਈਆਂ | ਸੇਵਾ ਨਿਭਾਉਣ ਵਾਲਿਆਂ ਵਿਚ ਪੰਚ ਸਤਪਾਲ ਚੌਹਾਨ ਰੈਲ ਮਾਜਰਾ, ਅਜੇ ਚੌਹਾਨ, ਵਿਜੇ ਚੌਹਾਨ, ਮੱਖਣ ਚੌਹਾਨ, ਸੰਦੀਪ ਕੁਮਾਰ, ਬਲਵੀਰ ਸਿੰਘ ਪੰਚ, ਜਨਕ ਮਾਨ, ਚਮਨ ਚੌਹਾਨ, ਵਿਜੇ ਚੌਹਾਨ, ਬਲਵਿੰਦਰ, ਅਸ਼ੋਕ ਕੁਮਾਰ, ਜਸਵੀਰ ਜੱਸੀ, ਦੀਪਾਂ, ਕਰਨ, ਗੱਜਣ ਸਿੰਘ, ਸੱਜਣ ਚੌਹਾਨ, ਦਿਲਬਾਗ, ਰਿੰਕੂ ਅਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਨ੍ਹਾਂ ਸਾਰੇ ਪਤਵੰਤੇ ਸੱਜਣਾਂ ਤੇ ਸੇਵਾਦਾਰਾਂ ਨੇ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕੀਤੀ ਅਤੇ ਬਾਬਾ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਮਨੁੱਖਤਾ ਦੀ ਸੇਵਾ' ਸੰਸਥਾ ਵਲੋਂ ਝਿੱਕਾ ਤੇ ਪਾਬਲਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜਾਮਾ ਮਸਜਿਦ 'ਚ ਉਤਸ਼ਾਹ ਨਾਲ ਈਦ-ਉਲ-ਜੂਹਾ ਦਾ ਤਿਉਹਾਰ ਮਨਾਇਆ
Ad Position 24