ਬਲਾਚੌਰ, 31 ਮਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਵਿਚ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ 'ਤੇ ਜਿਥੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਸਮਰਥਕ ਬਾਗੋਬਾਗ ਹਨ ਉਥੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਇਸ ਇਤਿਹਾਸਕ ਜਿੱਤ ਨੂੰ ਪੰਜਾਬ ਦੀ ਜਨਤਾ ਵਲੋਂ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਵਿਕਾਸ ਕਾਰਜਾਂ 'ਤੇ ਲਗਾਈ ਗਈ ਇਕ ਮਜ਼ਬੂਤ ਮੋਹਰ ਕਰਾਰ ਦਿੱਤਾ | ਵਿਧਾਇਕ ਕਟਾਰੀਆ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਇਕ ਵਾਰ ਫਿਰ 'ਆਪ' ਦੀ ਸਰਕਾਰ ਪੂਰੇ ਬਹੁਮਤ ਨਾਲ ਵਾਪਸੀ ਕਰੇਗੀ |