ਪੋਜੇਵਾਲ ਸਰਾਂ, 31 ਮਈ (ਨਵਾਂਗਰਾਈਾ)-ਸਮਾਜ ਸੇਵੀ, ਵਾਤਾਵਰਨ ਤੇ ਜੀਵ ਜੰਤੂਆਂ ਦੇ ਪ੍ਰੇਮੀ ਹਰਮੇਸ ਸਿੰਘ ਭਾਟੀਆ ਹੈਰੀ ਕੰਬੀ ਕੈਨੇਡਾ ਵਾਸੀ ਨੇ ਜੋ ਸਾਡੇ ਸਮਾਜ ਲਈ ਕੀਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਹ ਪ੍ਰਗਟਾਵਾ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਪੰਜਾਬ ਨੇ ਪਿੰਡ ਨਵਾਂਗਰਾਂ ਵਿਖੇ ਹਰਮੇਸ਼ ਸਿੰਘ ਹੈਰੀ ਕੰਬੀ ਦੀ ਮੌਤ 'ਤੇ ਪਿੰਡ ਨਵਾਂਗਰਾਂ ਵਿਖੇ ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਵ. ਹਰਮੇਸ ਸਿੰਘ ਭਾਟੀਆ ਹੈਰੀ ਕੰਬੀ ਕੈਨੇਡਾ ਤੇ ਉਨ੍ਹਾਂ ਦੇ ਵੱਡੇ ਭਰਾ ਸਵ. ਕੁੰਦਨ ਸਿੰਘ ਭਾਟੀਆ ਕੈਨੇਡਾ ਨੇ ਪਿੰਡ, ਇਲਾਕੇ ਲਈ ਜੋ ਸਮਾਜ ਸੇਵਾ ਕੀਤੀ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ | ਇਨ੍ਹਾਂ ਦੋਨਾਂ ਭਰਾਵਾਂ ਨੇ ਆਪਣੇ ਪਿੰਡ ਦੇ ਵਿਕਾਸ ਵਿਚ ਬਹੁਤ ਯੋਗਦਾਨ ਪਾਇਆ ਅਤੇ ਇਲਾਕੇ ਦੇ ਸਕੂਲਾਂ ਕਾਲਜਾਂ ਅਤੇ ਧਾਰਮਿਕ ਸਥਾਨਾਂ ਅਤੇ ਲੋੜਵੰਦਾਂ ਦੀ ਹਮੇਸ਼ਾ ਡੱਟ ਕੇ ਮਦਦ ਕੀਤੀ ਪਰ ਪ੍ਰਮਾਤਮਾ ਨੇ ਇਨ੍ਹਾਂ ਦੋਨਾਂ ਭਰਾਵਾਂ ਨੂੰ ਜਲਦੀ ਆਪਣੇ ਕੋਲ ਬੁਲਾ ਲਿਆ ਜੋ ਕਿ ਦੁਖਦਾਈ ਹੈ | ਇਸ ਮੌਕੇ ਡਾ. ਸਾਂਤੀ ਬੱਸੀ, ਪਰਵੀਨ ਕੁਮਾਰ ਕੁਲਦੀਪ ਰਿਜੋਰਟ, ਰਾਮ ਸਰੂਪ ਭਾਟੀਆ, ਰਿਟਾ. ਡੀ. ਐਸ. ਪੀ. ਮਾਸਟਰ ਸੁਰਜੀਤ ਸਿੰਘ ਹੱਕਲਾ, ਏ. ਐਸ. ਆਈ. ਸੋਹਣ ਲਾਲ ਸੇਠੀ, ਏ. ਐਸ. ਆਈ. ਜਸਵਿੰਦਰ ਸਿੰਘ ਕਾਲਾ, ਖੁਸ਼ਬੀਰ ਚੰਦ, ਰਾਮ ਸਰੂਪ ਭੂੰਬਲਾ, ਮੋਹਣ ਲਾਲ, ਹਰਮੇਸ ਲਾਲ ਆਦਿ ਵੀ ਹਾਜਰ ਸਨ |