11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਾਠਗੜ੍ਹ ਵਿਖੇ ਕਣਕ ਦੀਆਂ ਪਰਚੀਆਂ ਕੱਟੀਆਂ

Ad Position 21
No active advertisement
ਅਜੀਤ ਡੈਸਕ 02-06-2026
ਰੱਤੇਵਾਲ, 1 ਜੂਨ (ਅਸ਼ੋਕ ਕੁਮਾਰ ਲੀਲ)-ਦੀ ਸਹਿਕਾਰੀ ਸਭਾ ਕਾਠਗੜ੍ਹ ਵਿਚ ਮੁਫ਼ਤ ਰਾਸ਼ਨ ਕਣਕ ਦੀਆਂ ਪਰਚੀਆਂ ਡਿਪੂ ਹੋਲਡਰ ਵਲੋਂ ਬੜੇ ਸੁਚੱਜੇ ਢੰਗ ਨਾਲ ਕੱਟੀਆਂ ਗਈਆਂ | ਮੌਕੇ 'ਤੇ ਡਿਪੂ ਹੋਲਡਰ ਪਾਸੋਂ ਲੋਕਾਂ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਰਾਸ਼ਨ ਦੀਆਂ ਕਿੱਟਾਂ ਬਾਰੇ ਮੰਗ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਦੀਆਂ ਅਲੱਗ ਪਰਚੀਆਂ ਕੱਟੀਆਂ ਜਾਣਗੀਆਂ ਅਤੇ ਹਰੇਕ ਰਾਸ਼ਨ ਕਾਰਡ ਧਾਰਕ ਨੂੰ ਕਿੱਟਾਂ ਜਲਦੀ ਦੇ ਦਿੱਤੀਆਂ ਜਾਣਗੀਆਂ | ਮੌਜੂਦਾ ਸਮੇਂ ਵਿਚ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਰਾਸ਼ਨ ਦੀਆਂ ਕਿੱਟਾਂ ਮਿਲਣ ਨਾਲ ਗਰੀਬ ਪਰਿਵਾਰਾਂ ਨੂੰ ਇਕ ਵਰਦਾਨ ਸਾਬਤ ਹੋ ਰਹੀਆਂ ਹਨ | ਲੋਕਾਂ ਨੇ ਮਾਨ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਮਾਨ ਸਰਕਾਰ ਵਲੋਂ ਇਹ ਸਕੀਮ ਨਾ ਚਲਾਈ ਹੁੰਦੀ ਤਾਂ ਗਰੀਬਾਂ ਦਾ ਜਿਊਣਾ ਮੁਸ਼ਕਿਲ ਹੋ ਜਾਣਾ ਸੀ | ਇਸ ਲਈ ਲੋੜਵੰਦ ਪਰਿਵਾਰਾਂ ਨੇ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵੰਤ ਮਾਨ ਗਰੀਬਾਂ ਦੇ ਮਸੀਹਾ ਤੋਂ ਘੱਟ ਨਹੀਂ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਰੱਕੜਾਂ ਢਾਹਾ ਵਿਖੇ ਸਲਾਨਾ ਭੰਡਾਰਾ 14 ਨੂੰ ਅਗਲੀ ਖ਼ਬਰ ਕੁਟੀਆ ਸ੍ਰੀ ਭਗਵਾਨ ਚੰਦਰ ਡੇਰਾ ਉਦਾਸੀਨ ਵਿਖੇ ਜੋੜ ਮੇਲਾ ਕਰਵਾਇਆ
Ad Position 24