ਸੜੋਆ, 1 ਜੂਨ (ਹਰਮੇਲ ਸਹੂੰਗੜਾ)-ਸੰਤ ਸੁਆਮੀ ਸਹਿਜ ਦਾਸ ਜੀ ਤਪ ਅਸਥਾਨ ਧਰਮਪੁਰ (ਪੈਲੀ) ਵਿਖੇ ਸੰਤ ਸਹਿਜ ਦਾਸ ਦੀ ਛਤਰ ਛਾਇਆ ਹੇਠ ਸਾਲਾਨਾ ਜੋੜ ਮੇਲਾ ਕਰਵਾਇਆ | ਇਸ ਸੰਬੰਧੀ ਸੰਤ ਪ੍ਰਮੇਸਰ ਦਾਸ ਧੂੜਕੋਟ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਸ੍ਰੀ ਸੰਪਟ ਅਖੰਡ ਪਾਠ ਆਰੰਭ ਕਰਾਏ ਗਏ | ਡੇਰਾ ਕੁਟੀਆ ਸ੍ਰੀ ਭਗਵਾਨ ਚੰਦਰ ਉਦਾਸੀਨ ਵਿਖੇ ਆਰੰਭ ਸ੍ਰੀ ਅਖੰਡ ਪਾਠਾਂ ਦੀ ਲੜੀ 13 ਤੋਂ ਆਰੰਭ ਕਰਾਈ ਗਈ, ਜਿਨ੍ਹਾਂ ਦੇ 31 ਮਈ ਨੂੰ ਭੋਗ ਪਾਏ ਗਏ | 30 ਮਈ ਨੂੰ ਸਾਧੂਆਂ ਦੀ ਪੰਗਤ ਪੂਜਾ ਕੀਤੀ ਗਈ ਤੇ ਪੰਜਾਬ ਭਰ 'ਚੋਂ ਸੰਤ ਮਹਾਂਪੁਰਸ਼ ਤੇ ਸਾਧੂ ਪਹੁੰਚੇ ਹੋਏ ਸਨ | ਸੰਤ ਸਹਿਜ ਦਾਸ ਤੇ ਉਨ੍ਹਾਂ ਦੇ ਸ਼ਿਸ਼ ਸੰਤ ਮਣਸਾ ਦਾਸ, ਵਾਸੂਦੇਵ ਦਾਸ ਅਤੇ ਦੀਪਕ ਦਾਸ, ਸਾਰੀਆਂ ਆਈਆਂ ਸੰਗਤਾਂ ਤੇ ਸੇਵਾਦਾਰਾਂ ਸਾਧੂਆਂ ਦਾ ਪ੍ਰਬੰਧ ਸੁਆਮੀ ਸੱਚਦਾ ਨੰਦ ਤਾਜਪੁਰ ਵਾਲੇ, ਸੁਆਮੀ ਪ੍ਰਮੇਸਰਾ ਨੰਦ ਧੂੜਕੋਟ ਵਾਲਿਆਂ ਵਲੋਂ ਕੀਤਾ | ਭੋਗਾਂ ਉਪਰੰਤ ਆਏ ਹੋਏ ਰਾਗੀ, ਕੀਰਤਨੀ ਜਥੇ ਭਾਈ ਹਰਜਿੰਦਰ ਸਿੰਘ ਖੰਡੂਪੁਰ ਵਾਲੇ, ਕਵੀਸ਼ਰੀ ਜਥਾ ਭੌਰ ਸਿੰਘ, ਭਾਈ ਇੰਦਰਜੀਤ ਸਿੰਘ ਪੈਲੀ ਵਾਲਿਆਂ ਨੇ ਗੁਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸੰਤ ਪ੍ਰਮੇਸਰਾ ਨੰਦ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |