ਨਵਾਂਸ਼ਹਿਰ, 1 ਜੂਨ (ਹਰਮਿੰਦਰ ਸਿੰਘ ਪਿੰਟੂ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੇ ਵੱਧ ਰਹੀ ਤਪਸ਼ ਨੂੰ ਦੇਖਦੇ ਹੋਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ | ਇਹ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਵੈਦ ਲਖਵਿੰਦਰ ਸਿੰਘ ਸੂਰਾਪੁਰੀਆ ਨੇ ਦੱਸਿਆ ਕਿ ਜ਼ਿਆਦਾ ਗਰਮੀ ਪੈਣ ਕਾਰਨ ਲੋਕ ਬਿਮਾਰ ਹੋ ਰਹੇ ਹਨ, ਜਿਸ ਦਾ ਮੁੱਖ ਕਾਰਨ ਜ਼ਿਆਦਾ ਗਰਮੀ 'ਚ ਘਰ ਤੋਂ ਬਾਹਰ ਨਿਕਲਣਾ ਤੇ ਪਾਣੀ ਦਾ ਘੱਟ ਪੀਣਾ ਹੈ | ਵੱਧ ਰਹੀ ਗਰਮੀ ਦਾ ਮੁੱਖ ਕਾਰਨ ਰੁੱਖਾਂ ਦਾ ਨਾਂ ਲਗਾਉਣਾ ਹੈ | ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਵਾਤਾਵਰਨ 'ਚ ਕਾਫੀ ਤਪਸ਼ ਦਾ ਵਾਧਾ ਹੋ ਗਿਆ ਆਓ ਸਾਰੇ ਰਲ ਕੇ ਰੁੱਖ ਲਗਾਓ ਮੁਹਿੰਮ ਦਾ ਹਿੱਸਾ ਬਣੀਏ ਅਤੇ ਵੱਧ ਤੋਂ ਵੱਧ ਬੂਟੇ ਲਗਾਈਏ ਕਿਉਂਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਜਰੂਰੀ ਹੈ | ਉਨ੍ਹਾਂ ਕਿਹਾ ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਬੂਟੇ ਲਗਾਏ ਜਾਣਗੇ ਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ |